DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਾਰਜੀਲਿੰਗ: ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 24 ਮੌਤਾਂ

ਕਈ ਥਾਵਾਂ ’ਤੇ ਸੈਲਾਨੀ ਫਸੇ; ਮੌਸਮ ਵਿਭਾਗ ਵੱਲੋਂ ਅੱਜ ਲਈ ਰੈੱਡ ਅਲਰਟ ਜਾਰੀ; ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੁਆਵਜ਼ਾ ਐਲਾਨਿਆ, ਪ੍ਰਭਾਵਿਤ ਇਲਾਕੇ ਦਾ ਦੌਰਾ ਅੱਜ

  • fb
  • twitter
  • whatsapp
  • whatsapp
featured-img featured-img
ਦਾਰਜੀਲਿੰਗ ’ਚ ਲੋਕਾਂ ਨੂੰ ਬਚਾਉਂਦੇ ਹੋਏ ਐੱਨ ਡੀ ਆਰ ਐੱਫ ਦੇ ਜਵਾਨ। -ਫੋਟੋ: ਪੀਟੀਆਈ
Advertisement
ਪੱਛਮੀ ਬੰਗਾਲ ਦੇ ਮਿਰਿਕ ਅਤੇ ਦਾਰਜੀਲਿੰਗ ਪਹਾੜੀਆਂ ’ਤੇ ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਮਗਰੋਂ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਕਈ ਬੱਚਿਆਂ ਸਮੇਤ 24 ਵਿਅਕਤੀ ਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਕਈ ਲੋਕ ਅਜੇ ਵੀ ਲਾਪਤਾ ਹਨ ਤੇ ਹਜ਼ਾਰਾਂ ਸੈਲਾਨੀ ਵੱਖ ਵੱਖ ਥਾਈਂ ਫਸੇ ਹੋਏ ਹਨ। ਮਮਤਾ ਸਰਕਾਰ ਵਿਚ ਮੰਤਰੀ ਉਦਿਅਨ ਗੂਹਾ ਨੇ ਕਿਹਾ ਕਿ ਐਤਵਾਰ ਰਾਤ ਨੂੰ ਇਕ ਹੋਰ ਲਾਸ਼ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 24 ਹੋ ਗਈ ਹੈ। ਮੰਤਰੀ ਨੇ ਕਿਹਾ, ‘‘ਹਾਲਾਤ ਅਜੇ ਵੀ ਬਹੁਤ ਚੁਣੌਤੀਪੂਰਨ ਹਨ। ਕਈ ਲੋਕ ਅਜੇ ਵੀ ਲਾਪਤਾ ਹਨ ਤੇ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਲਗਾਤਾਰ ਪੈ ਰਹੇ ਮੀਂਹ ਕਰਕੇ ਰਾਹਤ ਤੇ ਬਚਾਅ ਕਾਰਜਾਂ ਵਿਚ ਦਿੱਕਤਾਂ ਆ ਰਹੀਆਂ ਹਨ।’’

ਅਧਿਕਾਰੀਆਂ ਨੇ ਕਿਹਾ ਕਿ ਕੁਦਰਤੀ ਕਹਿਰ ਕਾਰਨ ਕਈ ਘਰਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਕਈ ਦੂਰ-ਦੁਰਾਡੇ ਦੇ ਇਲਾਕਿਆਂ ਦਾ ਸੰਪਰਕ ਟੁੱਟ ਗਿਆ ਹੈ। ਮੌਸਮ ਵਿਭਾਗ ਨੇ ਸੋਮਵਾਰ ਤੱਕ ਦਾਰਜੀਲਿੰਗ ਅਤੇ ਕਾਲਿਮਪੌਂਗ ਸਮੇਤ ਸਬ-ਹਿਮਾਲੀਅਨ ਪੱਛਮੀ ਬੰਗਾਲ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਜ਼ਮੀਨ ਖਿਸਕਣ ਅਤੇ ਰਸਤੇ ਬੰਦ ਹੋਣ ਦੀ ਵੀ ਚਿਤਾਵਨੀ ਜਾਰੀ ਕੀਤੀ ਹੈ। ਰਾਜ ਸਰਕਾਰ ਨੇ ਸਿਲੀਗੁੜੀ, ਦਾਰਜੀਲਿੰਗ, ਜਲਪਾਈਗੁੜੀ ਵਿੱਚ ਐਮਰਜੈਂਸੀ ਕੰਟਰੋਲ ਰੂਮਾਂ ਨੂੰ ਹਾਈ ਅਲਰਟ ’ਤੇ ਰੱਖਦਿਆਂ ਸਿਵਲ ਡਿਫੈਂਸ ਅਤੇ ਰਾਜ ਆਫ਼ਤ ਬਲ ਦੀਆਂ ਵਾਧੂ ਟੀਮਾਂ ਨੂੰ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਹੈ।

Advertisement

ਕੌਮੀ ਆਫ਼ਤ ਪ੍ਰਬੰਧਨ ਬਲ (NDRF) ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਰਿਪੋਰਟਾਂ ਮੁਤਾਬਕ ਜਾਨੀ ਨੁਕਸਾਨ ਸਾਰਸੇਲੀ, ਜਸਬੀਰਗਾਓਂ, ਮਿਰਿਕ ਬਸਤੀ, ਧਾਰ ਗਾਓਂ, ਨਗਰਕਾਤਾ ਅਤੇ ਮਿਰਿਕ ਲੇਕ ਇਲਾਕੇ ’ਚ ਹੋਇਆ ਹੈ। NDRF ਮੁਤਾਬਕ 11 ਵਿਅਕਤੀਆਂ ਦੀ ਮੌਤ ਮਿਰਿਕ ’ਚ ਹੋਈ ਹੈ ਜਿਥੇ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਦਾਰਜੀਲਿੰਗ ’ਚ ਸੱਤ ਵਿਅਕਤੀ ਮਾਰੇ ਗਏ ਹਨ। ਦਾਰਜੀਲਿੰਗ ਦੇ ਸਬ-ਡਿਵੀਜ਼ਨਲ ਅਫ਼ਸਰ ਰਿਚਰਡ ਲੇਪਚਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਪੁਲੀਸ, ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਭਲਕੇ ਖ਼ਿੱਤੇ ਦਾ ਦੌਰਾ ਕਰਕੇ ਹਾਲਾਤ ਦਾ ਜਾਇਜ਼ਾ ਲੈਣਗੇ। ਮੁੱਖ ਮੰਤਰੀ ਨੇ ਕਿਹਾ ਕਿ ਭੂਟਾਨ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਉੱਤਰੀ ਬੰਗਾਲ ’ਚ ਪਾਣੀ ਆਇਆ ਹੈ ਅਤੇ ਕੁਦਰਤੀ ਆਫ਼ਤ ਕਿਸੇ ਦੇ ਵੱਸ ’ਚ ਨਹੀਂ ਹੈ। ਢਿੱਗਾਂ ਡਿੱਗਣ ਕਾਰਨ ਰਸਤੇ ਬੰਦ ਹੋ ਗਏ ਹਨ ਜਿਸ ਕਾਰਨ ਖ਼ਿੱਤੇ ’ਚ ਹਜ਼ਾਰਾਂ ਸੈਲਾਨੀ ਫਸ ਗਏ ਹਨ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੇ ਪ੍ਰਬੰਧ ਕਰੇਗੀ। ਧਾਰ ਗਾਓਂ ਅਤੇ ਨਗਰਕਾਤਾ ’ਚ ਕਈ ਘਰ ਮਲਬੇ ’ਚ ਤਬਦੀਲ ਹੋ ਗਏ ਅਤੇ ਉਥੋਂ 40 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਉੱਤਰੀ ਬੰਗਾਲ ਦੇ ਵਿਕਾਸ ਮੰਤਰੀ ਉਦਯਨ ਗੁਹਾ ਨੇ ਕਿਹਾ ਕਿ ਹਾਲਾਤ ਮਾੜੇ ਹਨ। ਵਿਰੋਧੀ ਧਿਰ ਦੇ ਆਗੂ ਸੁਵੇਂਦੂ ਅਧਿਕਾਰੀ ਨੇ ਦਾਅਵਾ ਕੀਤਾ ਕਿ ਕੁਦਰਤੀ ਕਹਿਰ ’ਚ 21 ਮੌਤਾਂ ਹੋਈਆਂ ਹਨ। ਐੱਨ ਡੀ ਆਰ ਐੱਫ ਮੁਤਾਬਕ ਦਾਰਜੀਲਿੰਗ ਜ਼ਿਲ੍ਹੇ ਅਤੇ ਉੱਤਰੀ ਸਿੱਕਮ ’ਚ ਸੜਕ ਸੰਪਰਕ ਟੁੱਟ ਗਿਆ ਹੈ। ਸਿਲੀਗੁੜੀ ਨੂੰ ਮਿਰਿਕ-ਦਾਰਜੀਲਿੰਗ ਰੂਟ ਨਾਲ ਜੋੜਨ ਵਾਲੇ ਲੋਹੇ ਦੇ ਪੁਲ ਨੂੰ ਵੀ ਨੁਕਸਾਨ ਪਹੁੰਚਿਆ ਹੈ।

Advertisement

ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਹੋਰਾਂ ਨੇ ਪੱਛਮੀ ਬੰਗਾਲ ਦੇ ਦਾਰਜੀਲਿੰਗ ’ਚ ਮੋਹਲੇਧਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਜਾਨੀ ਨੁਕਸਾਨ ’ਤੇ ਅਫ਼ਸੋਸ ਜਤਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ‘ਐਕਸ’ ’ਤੇ ਕਿਹਾ ਕਿ ਦਾਰਜੀਲਿੰਗ ਅਤੇ ਨੇੜਲੇ ਇਲਾਕਿਆਂ ’ਚ ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ NDRF ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਜੇ ਲੋੜ ਪਈ ਤਾਂ ਹੋਰ ਜਵਾਨਾਂ ਨੂੰ ਦਾਰਜੀਲਿੰਗ ਭੇਜਿਆ ਜਾਵੇਗਾ। ਉਨ੍ਹਾਂ ਦਾਰਜੀਲਿੰਗ ਦੇ ਸੰਸਦ ਮੈਂਬਰ ਰਾਜੂ ਬਿਸਤਾ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਨੂੰ ਕਿਹਾ ਕਿ ਉਹ ਦਾਰਜੀਲਿੰਗ ਅਤੇ ਸਿੱਕਮ ’ਚ ਵੱਡੇ ਪੱਧਰ ’ਤੇ ਰਾਹਤ ਕਾਰਜ ਚਲਾਏ। ਉਨ੍ਹਾਂ ਕਾਂਗਰਸ ਵਰਕਰਾਂ ਨੂੰ ਵੀ ਬਚਾਅ ਕਾਰਜਾਂ ’ਚ ਸਹਿਯੋਗ ਦੇਣ ਲਈ ਕਿਹਾ ਹੈ। -ਪੀਟੀਆਈ

Advertisement
×