UP Dalit Woman's alleged murder: ਦਲਿਤ ਔਰਤ ਦੀ ਹੱਤਿਆ ਦਾ ਮਾਮਲਾ: ਸਰਕਾਰ ਸਖਤ ਕਦਮ ਚੁੱਕੇ ਤਾਂ ਕਿ ਅਜਿਹੀ ਘਟਨਾ ਫਿਰ ਨਾ ਵਾਪਰੇ: ਮਾਇਆਵਤੀ
ਯੂਪੀ ਦੀ ਸਾਬਕਾ ਮੁੱਖ ਮੰਤਰੀ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੇ ਪਰਿਵਾਰ ਲਈ ਇੱਕ ਕਰੋੜ ਮੁਆਵਜ਼ੇ ਦੀ ਮੰਗ
Advertisement
ਲਖਨਊ, 2 ਫਰਵਰੀ
UP Dalit Woman's alleged murder: ਬਸਪਾ (BSP) ਦੀ ਕੌਮੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ (Mayawati) ਨੇ ਅਯੁੱਧਿਆ ’ਚ ਦਲਿਤ ਔਰਤ ਦੀ ਕਥਿਤ ਹੱਤਿਆ ਦਾ ਮਾਮਲੇ ਉਠਾਉਂਦਿਆਂ ਅੱਜ ਅਪੀਲ ਕੀਤੀ ਕਿ ਸਰਕਾਰ ਇਸ ਸਬੰਧੀ ਸਖਤ ਕਦਮ ਚੁੱਕੇ ਤਾਂ ਕਿ ਅਜਿਹੀ ਘਟਨਾ ਫਿਰ ਨਾ ਵਾਪਰੇ।
ਮਾਇਆਵਤੀ ਨੇ ਐਕਸ ’ਤੇ ਪੋਸਟ ’ਤੇ ਉੱਤਰ ਪ੍ਰਦੇਸ਼ (Uttar Pradesh) ਦੇ ਅਯੁੱਧਿਆ ਜ਼ਿਲ੍ਹੇ ਦੇ ਸਹਨਵਾਂ ਪਿੰਡ ’ਚ ਦਲਿਤ ਲੜਕੀ ਦੀ ਨਿਰਵਸਤਰ ਲਾਸ਼ ਮਿਲੀ ਹੈ। ਉਸ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ ਗਈਆਂ ਤੇ ਅਣਮਨੁੱਖੀ ਵਿਹਾਰ ਵੀ ਹੋਇਆ ਹੈ। ਉਨ੍ਹਾਂ ਕਿਹਾ, ‘‘ਇਹ ਬੇਹੱਦ ਦੁਖਦਾਈ ਖ਼ਬਰ ਹੈ। ਪ੍ਰਸ਼ਾਸਨ ਨੇ ਜੇਕਰ ਤਿੰਨ ਦਿਨ ਪਹਿਲਾਂ ਹੀ ਪਰਿਵਾਰ ਦੀ ਰਿਪੋਰਟ ’ਤੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਉਸ ਲੜਕੀ ਦੀ ਜਾਨ ਬਚਾਈ ਜਾ ਸਕਦੀ ਸੀ।’’
ਬਸਪਾ ਮੁਖੀ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਮੰਗ ਕੀਤੀ ਕਿ ਇਸ ਵਾਰਦਾਤ ’ਚ ਸ਼ਾਮਲ ਦੋਸ਼ੀਆਂ ਅਤੇ ਜਿਹੜੇ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ’ਚ ਕਥਿਤ ਲਾਪ੍ਰਵਾਹੀ ਵਰਤੀ ਹੈ, ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਪੀੜਤ ਪਰਿਵਾਰ ਲਈ ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
ਦੂਜੇ ਪਾਸੇ ਪੁਲੀਸ ਨੇ ਕਿਹਾ ਕਿ ਮ੍ਰਿਤਕਾ ਦੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਮਗਰੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ। -ਪੀਟੀਆਈ
Advertisement
Advertisement
×