Dalai Lama ਇਕ ਮਹੀਨੇ ਦੇ ਲਦਾਖ ਦੌਰੇ ’ਤੇ ਪੁੱਜੇ ਦਲਾਈਲਾਮਾ
ਲੇਹ, 12 ਜੁਲਾਈ ਤਿੱਬਤ ਦੇ ਅਧਿਆਤਮਿਕ ਆਗੂ ਦਲਾਈਲਾਮਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਇੱਕ ਮਹੀਨੇ ਦੇ ਦੌਰੇ ਲਈ ਅੱਜ ਇੱਥੇ ਪੁੱਜੇ ਜਿਨ੍ਹਾਂ ਦਾ ਭਰਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕ ਹਵਾਈ ਅੱਡੇ ਤੋਂ ਸ਼ੇਵਤਸੇਲ ਫੋਡਰਾਂਗ ਤੱਕ...
Advertisement
ਲੇਹ, 12 ਜੁਲਾਈ
ਤਿੱਬਤ ਦੇ ਅਧਿਆਤਮਿਕ ਆਗੂ ਦਲਾਈਲਾਮਾ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਇੱਕ ਮਹੀਨੇ ਦੇ ਦੌਰੇ ਲਈ ਅੱਜ ਇੱਥੇ ਪੁੱਜੇ ਜਿਨ੍ਹਾਂ ਦਾ ਭਰਵਾਂ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਲੋਕ ਹਵਾਈ ਅੱਡੇ ਤੋਂ ਸ਼ੇਵਤਸੇਲ ਫੋਡਰਾਂਗ ਤੱਕ ਸੜਕ ਦੇ ਦੋਵੇਂ ਪਾਸੇ ਆਪਣੇ ਆਗੂ ਦੀ ਇੱਕ ਝਲਕ ਦੇਖਣ ਲਈ ਖੜ੍ਹੇ ਰਹੇ। ਇਸ ਮੌਕੇ ਸਥਾਨਕ ਵਾਸੀਆਂ ਨੇ ਲੱਦਾਖ ਦੇ ਰਵਾਇਤੀ ਸੰਗੀਤ ਨਾਲ ਸਵਾਗਤ ਕੀਤਾ। ਉਹ ਜ਼ੰਸਕਰ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਸਰਕਾਰੀ ਨਿਵਾਸ ਸਥਾਨ ’ਤੇ ਕੁਝ ਦਿਨ ਬਿਤਾਉਣਗੇ ਅਤੇ ਜਨਤਕ ਭਾਸ਼ਣ ਦੇਣਗੇ। ਲਦਾਖ ਬੋਧੀ ਸੰਘ ਦੇ ਇੱਕ ਨੇਤਾ ਨੇ ਕਿਹਾ ਕਿ ਜ਼ੰਸਕਰ ਤੋਂ ਵਾਪਸ ਆਉਣ ’ਤੇ ਸਿੱਖਿਆ ਸੈਸ਼ਨਾਂ ਲਈ ਉਹ ਦਲਾਈ ਲਾਮਾ ਕੋਲ ਜਾਣਗੇ। ਇਸ ਤੋਂ ਪਹਿਲਾਂ ਦਲਾਈਲਾਮਾ ਦੇ ਸਵਾਗਤ ਲਈ ਲਦਾਖ ਵਿੱਚ ਭਿਕਸ਼ੂਆਂ ਨੇ ਰਵਾਇਤੀ ਸਾਜ਼ ਵਜਾਏ। ਪੀਟੀਆਈ
Advertisement
Advertisement
×