ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਈਬਰ ਠੱਗਾਂ ਕਾਰਨ ਲੋਕਾਂ ਨੂੰ 22.845 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ: ਸਰਕਾਰ

ਲੋਕ ਸਭਾ ’ਚ ਅੱਜ ਦੱਸਿਆ ਗਿਆ ਹੈ ਕਿ 2024 ’ਚ ਨਾਗਰਿਕਾਂ ਨੂੰ ਸਾਈਬਰ ਅਪਰਾਧੀਆਂ ਕਾਰਨ 22.845.73 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 206 ਫੀਸਦ ਵੱਧ ਹੈ। ਇੱਕ ਲਿਖਤੀ ਸਵਾਲ ਦੇ ਜਵਾਬ ’ਚ...
Advertisement

ਲੋਕ ਸਭਾ ’ਚ ਅੱਜ ਦੱਸਿਆ ਗਿਆ ਹੈ ਕਿ 2024 ’ਚ ਨਾਗਰਿਕਾਂ ਨੂੰ ਸਾਈਬਰ ਅਪਰਾਧੀਆਂ ਕਾਰਨ 22.845.73 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 206 ਫੀਸਦ ਵੱਧ ਹੈ। ਇੱਕ ਲਿਖਤੀ ਸਵਾਲ ਦੇ ਜਵਾਬ ’ਚ ਗ੍ਰਹਿ ਰਾਜ ਮੰਤਰੀ ਬਾਂਦੀ ਸੰਜੈ ਕੁਮਾਰ ਨੇ ਕਿਹਾ ਕਿ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਕੌਮੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ (ਐੱਨਸੀਆਰਪੀ) ਅਤੇ ਨਾਗਰਿਕ ਵਿੱਤੀ ਸਾਈਬਰ ਧੋਖਾਧੜੀ ਰਿਪੋਰਟਿੰਗ ਤੇ ਪ੍ਰਬੰਧਨ ਪ੍ਰਣਾਲੀ ਅਨੁਸਾਰ, ‘ਪੂਰੇ ਦੇਸ਼ ’ਚ ਸਾਈਬਰ ਠੱਗੀ ਕਾਰਨ ਨਾਗਰਿਕਾਂ ਨੂੰ ਹੋਣ ਵਾਲੇ ਕੁੱਲ ਨੁਕਸਾਨ ਦੀ ਰਾਸ਼ੀ 2024 ’ਚ 22,845.73 ਕਰੋੜ ਰੁਪਏ ਸੀ ਜਦਕਿ ਪਿਛਲੇ ਸਾਲ ਇਹ ਰਾਸ਼ੀ 7,465.18 ਕਰੋੜ ਰੁਪਏ ਸੀ।’

Advertisement
Advertisement