ਮੁੰਬਈ ਵਿੱਚ Customs officer 10 ਲੱਖ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਸੀਬੀਆਈ ਨੇ ਮੁੰਬਈ ਦੇ Sahar airport ’ਤੇ ਤਾਇਨਾਤ ਇੱਕ ਕਸਟਮ ਸੁਪਰਡੈਂਟ customs superintendent ਨੂੰ ਇੱਕ ਏਜੰਟ ਤੋਂ ਕਥਿਤ ਤੌਰ ’ਤੇ 10.20 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ।
CBI ਦੇ ਤਰਜਮਾਨ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ ਕ੍ਰਿਸ਼ਨ ਕੁਮਾਰ Krishan Kumar ਖ਼ਿਲਾਫ਼ ਇੱਕ ਕਸਟਮ ਹਾਊਸ ਏਜੰਟ ਤੋਂ ਦਰਾਮਦ ਮਾਲ imported consignments ਨੂੰ clearance ਦੇਣ ਲਈ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਉਸ ’ਤੇ ਏਜੰਟ ਵੱਲੋਂ ਰਿਸ਼ਵਤ ਨਾ ਦੇਣ ’ਤੇ ਧਮਕੀ ਦੇਣ ਤੇ ਜਾਣਬੁੱਝ ਕੇ ਮਾਲ ਰੋਕਣ ਦਾ ਦੋਸ਼ ਵੀ ਹੈ। ਸੀਬੀਆਈ ਨੇ 25 ਜੁਲਾਈ ਤੋਂ 1 ਅਗਸਤ ਦੌਰਾਨ ਸੁਤੰਤਰ ਗਵਾਹਾਂ ਦੀ ਹਾਜ਼ਰੀ ’ਚ ਦੋਸ਼ਾਂ ਦੀ ਤਸਦੀਕ ਕੀਤੀ ਅਤੇ ਗੁਪਤ ਤੌਰ ’ਤੇ ਰਿਕਾਰਡ ਕੀਤੀ ਗੱਲਬਾਤ ਸਣੇ ਹੋਰ ਸਬੂਤਾਂ ਤੋਂ ਰਿਸ਼ਵਤ ਮੰਗਣ ਦੀ ਪੁਸ਼ਟੀ ਹੋਈ।
ਤਰਜਮਾਨ ਮੁਤਾਬਕ, ‘‘ਮੁਲਜ਼ਮ ਨੇ ਪਹਿਲਾਂ ਮਨਜ਼ੂਰ ਕੀਤੀਆਂ ਖੇਪਾਂ ਬਦਲੇ ਛੇ ਲੱਖ ਰੁਪਏ (ਆਪਣੇ ਸੀਨੀਅਰ ਅਧਕਾਰੀਆਂ ਲਈ 5,80,000 ਰੁਪਏ ਤੇ ਖ਼ੁਦ ਲਈ 20,000 ਹਜ਼ਾਰ ਰੁਪਏ) ਮੰਗੇ ਸਨ। ਮੌਜੂਦਾ ਸਮੇਂ ਖੇਪ ਕਲੀਅਰੈਂਸ ਨਹੀ 10,000 ਰੁਪਏ ਤੇਅਤੇ ਭਵਿੱਖੀ ਖੇਪਾਂ ਦੀ ਸੁਚਾਰੂ ਨਿਕਾਸੀ ਲਈ 10 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਪੈਸੇ ਮੰਗੇ ਸਨ।’’
ਉਨ੍ਹਾਂ ਕਿਹਾ ਕਿ ਏਜੰਸੀ ਨੇ ਜਾਲ ਵਿਛਾਉਂਦਿਆਂ ਲੰਘੇ ਸ਼ਨਿਚਰਵਾਰ ਕ੍ਰਿਸ਼ਨ ਕੁਮਾਰ ਨੂੰ 10.20 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ। ਕ੍ਰਿਸ਼ਨ ਕੁਮਾਰ ਨੂੰ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 6 ਅਗਸਤ ਤੱਕ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ।