ਹਨੂਮਾਨ ਜੈਅੰਤੀ ਸਮਾਗਮਾਂ ਦੌਰਾਨ ਝੜਪਾਂ ਮਗਰੋਂ ਨੇਪਾਲ ’ਚ ਕਰਫਿਊ
ਕਾਠਮੰਡੂ, 13 ਅਪਰੈਲ ਨੇਪਾਲ ਦੇ ਪਰਸਾ ਜ਼ਿਲ੍ਹੇ ਦੇ ਬੀਰਗੰਜ ਨਗਰ ਨਿਗਮ ’ਚ ਹਨੂਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਦੌਰਾਨ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਲਾਇਆ ਗਿਆ ਕਰਫਿਊ ਅੱਜ ਵਧਾ ਦਿੱਤਾ ਗਿਆ ਹੈ। ਕਰਫਿਊ ਬੀਤੇ ਦਿਨ ਲਾਇਆ ਗਿਆ ਸੀ ਕਿਉਂਕਿ ਧਾਰਮਿਕ ਸ਼ੋਭਾ...
Advertisement
ਕਾਠਮੰਡੂ, 13 ਅਪਰੈਲ
ਨੇਪਾਲ ਦੇ ਪਰਸਾ ਜ਼ਿਲ੍ਹੇ ਦੇ ਬੀਰਗੰਜ ਨਗਰ ਨਿਗਮ ’ਚ ਹਨੂਮਾਨ ਜੈਅੰਤੀ ਮੌਕੇ ਸ਼ੋਭਾ ਯਾਤਰਾ ਦੌਰਾਨ ਹੋਈਆਂ ਹਿੰਸਕ ਝੜਪਾਂ ਤੋਂ ਬਾਅਦ ਲਾਇਆ ਗਿਆ ਕਰਫਿਊ ਅੱਜ ਵਧਾ ਦਿੱਤਾ ਗਿਆ ਹੈ। ਕਰਫਿਊ ਬੀਤੇ ਦਿਨ ਲਾਇਆ ਗਿਆ ਸੀ ਕਿਉਂਕਿ ਧਾਰਮਿਕ ਸ਼ੋਭਾ ਯਾਤਰਾ ਦੌਰਾਨ ਕਥਿਤ ਤੌਰ ’ਤੇ ਪਥਰਾਅ ਕੀਤੇ ਜਾਣ ਕਾਰਨ ਪੁਲੀਸ ਮੁਲਾਜ਼ਮਾਂ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ ਸਨ ਜਿਸ ਕਾਰਨ ਦੋ ਸਮੂਹਾਂ ਵਿਚਾਲੇ ਟਕਰਾਅ ਸ਼ੁਰੂ ਹੋ ਗਿਆ ਸੀ। ਪਰਸਾ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ, ‘ਲੰਘੀ ਰਾਤ 7.30 ਵਜੇ ਤੋਂ ਐਤਵਾਰ ਸਵੇਰ ਤੱਕ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਤੇ ਇਨ੍ਹਾਂ ਹੁਕਮਾਂ ਨੂੰ ਅੱਜ ਅੱਧੀ ਰਾਤ ਤੱਕ ਵਧਾ ਦਿੱਤਾ ਗਿਆ ਹੈ।’ -ਪੀਟੀਆਈ
Advertisement
Advertisement
×