DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਿੰਸਾ ਮਗਰੋਂ ਨਾਗਪੁਰ ’ਚ ਕਰਫਿਊ, 50 ਗ੍ਰਿਫ਼ਤਾਰ

ਪੁਲੀਸ ਵੱਲੋਂ ਪੰਜ ਕੇਸ ਦਰਜ; ਹਿੰਸਾ ’ਚ 34 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ
  • fb
  • twitter
  • whatsapp
  • whatsapp
featured-img featured-img
ਨਾਗਪੁਰ ਦੇ ਹਿੰਸਾ ਪ੍ਰਭਾਵਿਤ ਇਲਾਕੇ ’ਚ ਤਾਇਨਾਤ ਵੱਡੀ ਗਿਣਤੀ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement
ਨਾਗਪੁਰ, 18 ਮਾਰਚ

ਔਰੰਗਜ਼ੇਬ ਦੇ ਮਕਬਰੇ ਖ਼ਿਲਾਫ਼ ਮੁਜ਼ਾਹਰਿਆਂ ਹਿੰਸਾ ਤੋਂ ਇੱਕ ਦਿਨ ਬਾਅਦ ਨਾਗਪੁਰ ਦੇ ਕੁਝ ਹਿੱਸਿਆਂ ’ਚੋਂ 50 ਤੋਂ ਵੱਧ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਕਰਫਿਊ ਲਗਾ ਦਿੱਤਾ ਗਿਆ ਹੈ। ਨਾਗਪੁਰ ਦੇ ਪੁਲੀਸ ਕਮਿਸ਼ਨਰ ਰਵਿੰਦਰ ਕੁਮਾਰ ਸਿੰਘਲ ਨੇ ਦੱਸਿਆ ਕਿ ਹਿੰਸਾ ਦੇ ਸਬੰਧ ਵਿੱਚ ਪੰਜ ਕੇਸ ਦਰਜ ਕੀਤੇ ਗਏ ਹਨ। ਲੰਘੀ ਸ਼ਾਮ ਕਰੀਬ ਸਾਢੇ ਸੱਤ ਵਜੇ ਮੱਧ ਨਾਗਪੁਰ ਦੇ ਮਹਿਲ ਖੇਤਰ ਦੇ ਚਿਟਨਿਸ ਪਾਰਕ ’ਚ ਉਸ ਸਮੇਂ ਹਿੰਸਾ ਭੜਕ ਗਈ ਜਦੋਂ ਇਹ ਅਫ਼ਵਾਹ ਫੈਲੀ ਕਿ ਹਿੰਦੂਵਾਦੀ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਦੌਰਾਨ ਦੂਜੇ ਭਾਈਚਾਰੇ ਦੀ ਧਾਰਮਿਕ ਪੁਸਤਕ ਸਾੜੀ ਗਈ ਹੈ। ਇਸ ਮਗਰੋਂ ਇਲਾਕੇ ’ਚ ਕਈ ਥਾਂ ਹਿੰਸਾ ਹੋਈ ਜਿਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਈ ਵਾਹਨ ਸਾੜ ਦਿੱਤੇ ਅਤੇ ਘਰਾਂ ਤੇ ਦੁਕਾਨਾਂ ਦੀ ਭੰਨ-ਤੋੜ ਕੀਤੀ। ਇਸ ਹਿੰਸਾ ’ਚ 34 ਦੇ ਕਰੀਬ ਪੁਲੀਸ ਕਰਮੀ ਵੀ ਜ਼ਖ਼ਮੀ ਹੋਏ ਹਨ। ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਹਸਪਤਾਲ ਜਾ ਕੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਸਥਿਤੀ ਥੋੜੀ ਤਣਾਅ ਵਾਲੀ ਹੈ ਪਰ ਪੁਲੀਸ ਹਾਲਾਤ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਮਹਾਰਾਸ਼ਟਰ ’ਚ ਕਿਸੇ ਦੀ ਕਬਰ ਜਾਂ ਮਕਬਰਾ ਤੋੜਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਆਪਸੀ ਭਾਈਚਾਰੇ, ਸ਼ਾਂਤੀ ਤੇ ਸਦਭਾਵਨਾ ਨੂੰ ਨੁਕਸਾਨ ਪੁੱਜੇਗਾ। ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ, ਰਾਜ ਵਿਧਾਨ ਕੌਂਸਲ ’ਚ ਵਿਰੋਧੀ ਧਿਰ ਦੇ ਆਗੂ ਅੰਬਾਦਾਸ ਦਾਨਵੇ, ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਇਸ ਹਿੰਸਾ ਲਈ ਮਹਾਰਾਸ਼ਟਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਵਿਸ਼ਵ ਹਿੰਦੂ ਪਰਿਸ਼ਦ ਨੇ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮਰਾਠਾ ਰਾਖਵਾਂਕਰਨ ਕਾਰਕੁਨ ਮਨੋਜ ਜਰਾਂਗੇ ਨੇ ਇਸ ਹਿੰਸਾ ਲਈ ਮਹਾਯੁਤੀ ਸਰਕਾਰ ਤੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਜ਼ਿੰਮੇਵਾਰ ਠਹਿਰਾਇਆ। ਇਸੇ ਤਰ੍ਹਾਂ ‘ਆਪ’ ਸੰਸਦ ਮੈਂਬਰ ਸੰਜੈ ਸਿੰਘ, ਕਾਂਗਰਸ ਆਗੂ ਕਾਰਤੀ ਚਿਦੰਬਰਮ, ਆਜ਼ਾਦ ਸਮਾਜ ਪਾਰਟੀ ਦੇ ਸੰਸਦ ਮੈਂਬਰ ਚੰਦਰ ਸ਼ੇਖਰ, ਟੀਐੱਮਸੀ ਸੰਸਦ ਮੈਂਬਰ ਸਾਗਰਿਕਾ ਘੋਸ਼ ਤੇ ਸੀਪੀਆਈ ਦੇ ਪੀ ਸੰਤੋਸ਼ ਕੁਮਾਰ ਨੇ ਵੀ ਹਿੰਸਾ ਦੀ ਨਿੰਦਾ ਕੀਤੀ ਹੈ। -ਪੀਟੀਆਈ

Advertisement

‘ਛਾਵਾ’ ਫਿਲਮ ਕਾਰਨ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ: ਫੜਨਵੀਸ

ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਾਅਵਾ ਕੀਤਾ ਕਿ ਇਹ ਹਿੰਸਾ ਪਹਿਲਾਂ ਤੋਂ ਯੋਜਨਾਬੱਧ ਸੀ। ਫੜਨਵੀਸ ਨੇ ਲੋਕਾਂ ਦੀਆਂ ‘ਭੜਕੀਆਂ ਹੋਈਆਂ’ ਭਾਵਨਾਵਾਂ ਲਈ ਫਿਲਮ ‘ਛਾਵਾ’ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ’ਚ ਸੰਭਾਜੀ ਮਹਾਰਾਜ ਖ਼ਿਲਾਫ਼ ਔਰੰਗਜ਼ੇਬ ਵੱਲੋਂ ਕੀਤੇ ਜ਼ੁਲਮਾਂ ਨੂੰ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿੱਕੀ ਕੌਸ਼ਲ ਦੀ ਅਦਾਕਾਰੀ ਵਾਲੀ ਫਿਲਮ ‘ਛਾਵਾ’ ਛਤਰਪਤੀ ਸੰਭਾਜੀ ਮਹਾਰਾਜ ਦੇ ਜੀਵਨ ’ਤੇ ਆਧਾਰਿਤ ਹੈ ਤੇ ਇਸ ਨੇ ਮਰਾਠਾ ਮਹਾਰਾਜ ਦਾ ਅਸਲ ਇਤਿਹਾਸ ਲੋਕਾਂ ਸਾਹਮਣੇ ਲਿਆਂਦਾ। ਉਨ੍ਹਾਂ ਕਿਹਾ, ‘ਫਿਲਮ ਦੇਖਣ ਮਗਰੋਂ ਲੋਕਾਂ ਦੀਆਂ ਭਾਵਨਾਵਾਂ ਭੜਕ ਪਈਆਂ ਤੇ ਔਰੰਗਜ਼ੇਬ ਖ਼ਿਲਾਫ਼ ਗੁੱਸਾ ਵੱਡੇ ਪੱਧਰ ’ਤੇ ਫੁੱਟਿਆ।’ -ਪੀਟੀਆਈ

Advertisement
×