ਆਈਈਡੀ ਧਮਾਕੇ ’ਚ ਸੀਆਰਪੀਐੱਫ ਦਾ ਜਵਾਨ ਜ਼ਖ਼ਮੀ
ਚਾਇਬਾਸਾ (ਝਾਰਖੰਡ): ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਜੰਗਲ ਵਿੱਚ ਮਾਓਵਾਦੀਆਂ ਖ਼ਿਲਾਫ਼ ਮੁਹਿੰਮ ਦੌਰਾਨ ਅੱਜ ਹੋਏ ਇੱਕ ਆਈਈਡੀ ਧਮਾਕੇ ਵਿੱਚ ਸੀਆਰਪੀਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ...
ਚਾਇਬਾਸਾ (ਝਾਰਖੰਡ): ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਜੰਗਲ ਵਿੱਚ ਮਾਓਵਾਦੀਆਂ ਖ਼ਿਲਾਫ਼ ਮੁਹਿੰਮ ਦੌਰਾਨ ਅੱਜ ਹੋਏ ਇੱਕ ਆਈਈਡੀ ਧਮਾਕੇ ਵਿੱਚ ਸੀਆਰਪੀਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੇ ਇੱਥੋਂ ਦੇ ਪਿੰਡ ਹੇਸਾਬੰਧ ਨੇੜੇ ਜੰਗਲ ਵਿੱਚ ਇਹ ਆਈਈਡੀ ਲਾਇਆ ਸੀ ਅਤੇ ਸੀਆਰਪੀਐੱਫ, ਕੋਬਰਾ, ਝਾਰਖੰਡ ਜੈਗੁਆਰ ਅਤੇ ਜ਼ਿਲ੍ਹਾ ਹਥਿਆਰਬੰਦ ਪੁਲੀਸ ਨਾਲ ਸੁਰੱਖਿਆ ਬਲਾਂ ਦੀ ਟੀਮ ਜਦੋਂ ਮਾਓਵਾਦੀਆਂ ਖ਼ਿਲਾਫ਼ ਮੁਹਿੰਮ ਚਲਾ ਰਹੀ ਸੀ ਤਾਂ ਇਸ ਆਈਈਡੀ ’ਚ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਸੀਆਰਪੀਐੱਫ ਦੇ ਕਾਂਸਟੇਬਲ ਹਫ਼ੀਜ਼ੁਰ ਰਹਿਮਾਨ ਨੂੰ ਧਮਾਕੇ ’ਚ ਕਾਫੀ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਜਹਾਜ਼ ਰਾਹੀਂ ਰਾਂਚੀ ਦੇ ਹਸਪਤਾਲ ਲਿਜਾਇਆ ਗਿਆ। -ਪੀਟੀਆਈ
ਫੌਜੀ ਕੈਂਪ ਦੇ ਬਾਹਰ ਧਮਾਕਾ
ਤਿਨਸੁਕੀਆ: ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ’ਚ ੲਿੱਕ ਫੌਜੀ ਕੈਂਪ ਦੇ ਗੇਟ ਦੇ ਬਾਹਰ ਗਰੇਨੇਡ ਧਮਾਕਾ ਹੋਇਆ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਲੰਘੀ ਸ਼ਾਮ ਡਿਰਾਕ ’ਚ ਇੱਕ ਫੌਜੀ ਕੈਂਪ ਦੇ ਗੇਟ ਦੇ ਸਾਹਮਣੇ ਹੋਇਆ। ਅਧਿਕਾਰੀਆਂ ਨੇ ਕਿਹਾ, ‘ਸਾਡੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਲ ਦੋ ਜਣਿਆਂ ਨੇ ਕੈਂਪ ਅੰਦਰ ਗਰੇਨੇਡ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਹਰ ਡਿੱਗ ਗਿਆ ਤੇ ਧਮਾਕਾ ਹੋ ਗਿਆ।’’ -ਪੀਟੀਆਈ