ਜੰਮੂ ਦੇ ਊਧਮਪੁਰ ਜ਼ਿਲ੍ਹੇ ’ਚ ਅਤਿਵਾਦੀ ਹਮਲੇ ਕਾਰਨ ਸੀਆਰੀਪੀਐੱਫ ਦਾ ਇੰਸਪੈਕਟਰ ਸ਼ਹੀਦ
ਜੰਮੂ, 19 ਅਗਸਤ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਅੱਜ ਅਤਿਵਾਦੀਆਂ ਵੱਲੋਂ ਗਸ਼ਤ ਕਰਨ ਵਾਲੀ ਪਾਰਟੀ ’ਤੇ ਗੋਲੀਬਾਰੀ ਕਰਨ ’ਤੇ ਸੀਆਰਪੀਐੱਫ ਦਾ ਇੰਸਪੈਕਟਰ ਸ਼ਹੀਦ ਹੋ ਗਿਆ। ਬਾਅਦ ਦੁਪਹਿਰ ਕਰੀਬ 3.30 ਵਜੇ ਬਸੰਤਗੜ੍ਹ ਦੇ ਡੁਡੂ ਇਲਾਕੇ 'ਚ ਅਤਿਵਾਦੀਆਂ ਨੇ ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ...
Advertisement
ਜੰਮੂ, 19 ਅਗਸਤ
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ’ਚ ਅੱਜ ਅਤਿਵਾਦੀਆਂ ਵੱਲੋਂ ਗਸ਼ਤ ਕਰਨ ਵਾਲੀ ਪਾਰਟੀ ’ਤੇ ਗੋਲੀਬਾਰੀ ਕਰਨ ’ਤੇ ਸੀਆਰਪੀਐੱਫ ਦਾ ਇੰਸਪੈਕਟਰ ਸ਼ਹੀਦ ਹੋ ਗਿਆ। ਬਾਅਦ ਦੁਪਹਿਰ ਕਰੀਬ 3.30 ਵਜੇ ਬਸੰਤਗੜ੍ਹ ਦੇ ਡੁਡੂ ਇਲਾਕੇ 'ਚ ਅਤਿਵਾਦੀਆਂ ਨੇ ਸੀਆਰਪੀਐੱਫ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ’ਤੇ ਗੋਲੀਬਾਰੀ ਕੀਤੀ। ਹਮਲੇ ਵਿੱਚ ਸੀਆਰਪੀਐੱਫ ਦੀ 187ਵੀਂ ਬਟਾਲੀਅਨ ਦੇ ਇੰਸਪੈਕਟਰ ਨੂੰ ਗੋਲੀ ਲੱਗੀ ਅਤੇ ਬਾਅਦ ਵਿੱਚ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਾਂਝੀ ਗਸ਼ਤ ਦੀ ਜਵਾਬੀ ਕਾਰਵਾਈ ਤੋਂ ਬਾਅਦ ਅਤਿਵਾਦੀ ਮੌਕੇ ਤੋਂ ਫਰਾਰ ਹੋ ਗਏ।
Advertisement
Advertisement
×