CRPF ਅਸਾਮ ਪੁਲੀਸ ਦੇ ਮੁਖੀ ਗਿਆਨੇਂਦਰ ਪ੍ਰਤਾਪ ਸਿੰਘ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਨਿਯੁਕਤ
ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਲੋੜੀਂਦੀ ਪ੍ਰਵਾਨਗੀ ਦਿੱਤੀ
Advertisement
ਨਵੀਂ ਦਿੱਲੀ, 19 ਜਨਵਰੀ
ਅਸਾਮ ਪੁਲੀਸ ਦੇ ਮੁਖੀ ਗਿਆਨੇਂਦਰ ਪ੍ਰਤਾਪ ਸਿੰਘ ਨੂੰ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਗਿਆਨੇਂਦਰ ਪ੍ਰਤਾਪ ਸਿੰਘ 1991 ਬੈਚ ਦੇ ਅਸਾਮ-ਮੇਘਾਲਿਆ ਕੇਡਰ ਦੇ ਆਈਪੀਐੱਸ ਅਧਿਕਾਰੀ ਹਨ। ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਸਿੰਘ ਦੀ ਸੀਆਰਪੀਐੱਫ ਦੇ ਡੀਜੀ ਵਜੋਂ ਨਿਯੁਕਤੀ ਨੂੰ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਅਮਲਾ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਮੁਤਾਬਕ ਸਿੰਘ ਦਾ ਕਾਰਜਕਾਲ ਉਨ੍ਹਾਂ ਦੀ ਸੇਵਾਮੁਕਤੀ ਦੀ ਉਮਰ 30 ਨਵੰਬਰ 2027 ਤੱਕ ਰਹੇਗਾ। ਅਨੀਸ਼ ਦਿਆਲ ਸਿੰਘ ਦੀ 31 ਦਸੰਬਰ 2024 ਨੂੰ ਸੇਵਾਮੁਕਤੀ ਮਗਰੋਂ ਸੀਨੀਅਰ ਆਈਪੀਐੱਸ ਅਧਿਕਾਰੀ ਵਿਤੁਲ ਕੁਮਾਰ ਕੋਲ ਸੀਆਰਪੀਐੱਫ ਮੁਖੀ ਦਾ ਕਾਰਜਕਾਰੀ ਚਾਰਜ ਸੀ। -ਪੀਟੀਆਈ
Advertisement
Advertisement
×