ਸੀ ਆਰ ਪੀ ਐੱਫ ਵੱਲੋਂ ਰਾਹੁਲ ’ਤੇ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਦਾ ਦੋਸ਼
ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀ ਆਰ ਪੀ ਐੱਫ) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਆਪਣੇ ਦੌਰਿਆਂ ਦੌਰਾਨ ਸੁਰੱਖਿਆ ਪ੍ਰੋਟੋਕੋਲ ਦੀ ਕਥਿਤ ਉਲੰਘਣਾ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਸੂਤਰਾਂ ਮੁਤਾਬਕ ਨੀਮ ਫ਼ੌਜੀ ਬਲ ਦੀ ਵੀ ਆਈ ਪੀ ਸੁਰੱਖਿਆ ਇਕਾਈ...
Advertisement
ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀ ਆਰ ਪੀ ਐੱਫ) ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਆਪਣੇ ਦੌਰਿਆਂ ਦੌਰਾਨ ਸੁਰੱਖਿਆ ਪ੍ਰੋਟੋਕੋਲ ਦੀ ਕਥਿਤ ਉਲੰਘਣਾ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਸੂਤਰਾਂ ਮੁਤਾਬਕ ਨੀਮ ਫ਼ੌਜੀ ਬਲ ਦੀ ਵੀ ਆਈ ਪੀ ਸੁਰੱਖਿਆ ਇਕਾਈ ਨੇ ਇਸ ਸਬੰਧੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਆਪਣੇ ਘਰੇਲੂ ਦੌਰਿਆਂ ਦੌਰਾਨ ਬਿਨਾਂ ਕਿਸੇ ਨੂੰ ਦੱਸੇ ਕਿਤੇ ਵੀ ਚਲੇ ਜਾਂਦੇ ਹਨ। ਕਾਂਗਰਸ ਪਾਰਟੀ ਨੇ ਪੱਤਰ ਦੇ ਸਮੇਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਰਾਹੁਲ ਗਾਂਧੀ ਨੂੰ ਡਰਾਉਣ ਦੀ ‘ਲੁਕਵੀਂ ਕੋਸ਼ਿਸ਼’ ਹੈ ਕਿਉਂਕਿ ਉਨ੍ਹਾਂ ‘ਵੋਟ ਚੋਰੀ’ ਦਾ ਇਕ ਹੋਰ ਧਮਾਕਾਖੇਜ਼ ਖ਼ੁਲਾਸਾ ਕਰਨ ਦਾ ਐਲਾਨ ਕੀਤਾ ਹੈ। -ਪੀਟੀਆਈ
Advertisement
Advertisement
×