ਐੱਮ ਬੀ ਬੀ ਐੱਸ ਦਾਖ਼ਲਾ ਘਪਲੇ ’ਚ ਅਪਰਾਧ ਸ਼ਾਖਾ ਵੱਲੋਂ ਛੇ ਥਾਵਾਂ ’ਤੇ ਛਾਪੇ
ਕਸ਼ਮੀਰ ਵਿੱਚ ਅਪਰਾਧ ਸ਼ਾਖਾ ਨੇ ਐੱਮ ਬੀ ਬੀ ਐੱਸ ਦਾਖ਼ਲਾ ਘੁਟਾਲੇ ਦੇ ਸਬੰਧ ਵਿੱਚ ਅੱਜ ਵਾਦੀ ਵਿੱਚ ਛੇ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਦੇ ਵਿੰਗ ਆਰਥਿਕ ਅਪਰਾਧ ਸ਼ਾਖਾ ਨੇ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਇਕ...
Advertisement
ਕਸ਼ਮੀਰ ਵਿੱਚ ਅਪਰਾਧ ਸ਼ਾਖਾ ਨੇ ਐੱਮ ਬੀ ਬੀ ਐੱਸ ਦਾਖ਼ਲਾ ਘੁਟਾਲੇ ਦੇ ਸਬੰਧ ਵਿੱਚ ਅੱਜ ਵਾਦੀ ਵਿੱਚ ਛੇ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਦੇ ਵਿੰਗ ਆਰਥਿਕ ਅਪਰਾਧ ਸ਼ਾਖਾ ਨੇ ਚਾਰ ਵਿਅਕਤੀਆਂ ਖ਼ਿਲਾਫ਼ ਦਰਜ ਇਕ ਕੇਸ ’ਤੇ ਕਾਰਵਾਈ ਕਰਦੇ ਹੋਏ ਇਹ ਛਾਪੇ ਮਾਰੇ। ਇਨ੍ਹਾਂ ਮੁਲਜ਼ਮਾਂ ਨੇ ਕਈ ਵਿਅਕਤੀਆਂ ਨੂੰ ਬੰਗਲਾਦੇਸ਼ ਵਿੱਚ ਕਥਿਤ ਤੌਰ ’ਤੇ ਫ਼ਰਜ਼ੀ ਐੱਮ ਬੀ ਬੀ ਐੱਸ ਦਾਖ਼ਲੇ ਦੀ ਪੇਸ਼ਕਸ਼ ਕੀਤੀ ਸੀ। ਅਪਰਾਧ ਸ਼ਾਖਾ ਦੇ ਇਕ ਤਰਜਮਾਨ ਨੇ ਦੱਸਿਆ ਕਿ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਮੈਡੀਕਲ ਵਿੱਚ ਦਾਖ਼ਲਾ ਦਿਵਾਉਣ ਦੇ ਨਾਮ ’ਤੇ ਭਾਰੀ ਮਾਤਰਾ ਵਿੱਚ ਧਨ ਇਕੱਠਾ ਕੀਤਾ ਸੀ ਪਰ ਕਿਸੇ ਵੀ ਮੈਡੀਕਲ ਕਾਲਜ ਵਿੱਚ ਕੋਈ ਪੈਸਾ ਟਰਾਂਸਫਰ ਨਹੀਂ ਕੀਤਾ ਗਿਆ। ਤਰਜਮਾਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਧੋਖਾਧੜੀ ਦੇ ਦੋਸ਼ਾਂ ਦੀ ਪੁਸ਼ਟੀ ਹੋਈ ਹੈ ਜਿਸ ਮਗਰੋਂ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 420 ਤੇ 120-ਬੀ ਤਹਿਤ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
×