ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਾਨਾਂ ਗੁਆਉਣ ਵਾਲੇ ਬੱਚਿਆਂ ਦਾ ਸਸਕਾਰ

ਪਿਪਲੋਦੀ ਪਿੰਡ ਵਿੱਚ ਮਾਤਮ ਛਾਇਆ; ਮਾਪਿਆਂ ਨੇ ਅਧਿਆਪਕਾਂ ਦੀ ਭੂਮਿਕਾ ’ਤੇ ਚੁੱਕੇ ਸਵਾਲ
ਝਾਲਾਵਾੜ ਵਿੱਚ ਸਸਕਾਰ ਮੌਕੇ ਵਿਰਲਾਪ ਕਰਦੇ ਹੋਏ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ। -ਫੋਟੋ: ਪੀਟੀਆਈ
Advertisement

ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ ਸਕੂਲ ਦੀ ਇਮਾਰਤ ਢਹਿਣ ਕਾਰਨ ਜਾਨਾਂ ਗੁਆਉਣ ਵਾਲੇ ਸੱਤ ਬੱਚਿਆਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਪੰਜ ਬੱਚਿਆਂ ਦਾ ਸਸਕਾਰ ਇੱਕੋ ਚਿਤਾ ’ਤੇ ਕੀਤਾ ਗਿਆ, ਜਦਕਿ ਦੋ ਬੱਚਿਆਂ ਦਾ ਸਸਕਾਰ ਵੱਖ-ਵੱਖ ਕੀਤਾ ਗਿਆ। ਜਦੋਂ ਅੱਜ ਸਵੇਰੇ ਸੱਤ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਤਾਂ ਐਸਆਰਜੀ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਖੜ੍ਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਸੀ।

ਇਸ ਦੌਰਾਨ ਪਿਪਲੋਦੀ ਪਿੰਡ ਦੇ ਇੱਕ ਘਰ ਦਾ ਜਿਹੜਾ ਵਿਹੜਾ ਕੁਝ ਦਿਨ ਪਹਿਲਾਂ ਦੋ ਭੈਣ-ਭਰਾਵਾਂ ਦਾ ਹਾਸੇ ਨਾਲ ਗੂੰਜਦਾ ਸੀ, ਹੁਣ ਸੋਗ ਨਾਲ ਭਰਿਆ ਹੋਇਆ ਹੈ। ਸ਼ੁੱਕਰਵਾਰ ਨੂੰ ਝਾਲਾਵਾੜ ਦੇ ਪਿਪਲੋਦੀ ਪਿੰਡ ਵਿੱਚ ਇੱਕ ਸਰਕਾਰੀ ਸਕੂਲ ਦੀ ਇਮਾਰਤ ਡਿੱਗਣ ਕਾਰਨ ਇਨ੍ਹਾਂ ਦੋ ਭੈਣ-ਭਰਾਵਾਂ ਸਮੇਤ ਸੱਤ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ਵਿੱਚ ਆਪਣੇ ਛੇ ਸਾਲ ਦੇ ਪੁੱਤਰ ਕਾਨਹਾ ਅਤੇ 12 ਸਾਲਾ ਧੀ ਮੀਨਾ ਨੂੰ ਗੁਆਉਣ ਦੇ ਸੋਗ ਨਾਲ ਦੁਖੀ ਮਾਂ ਨੇ ਕਿਹਾ, ‘ਮੈਂ ਸਭ ਕੁਝ ਗੁਆ ਦਿੱਤਾ ਹੈ। ਮੇਰੇ ਸਿਰਫ਼ ਦੋ ਬੱਚੇ ਸਨ। ਦੋਵੇਂ ਚਲੇ ਗਏ। ਮੇਰਾ ਘਰ ਉੱਜੜ ਗਿਆ ਹੈ। ਵਿਹੜੇ ਵਿੱਚ ਖੇਡਣ ਲਈ ਕੋਈ ਨਹੀਂ ਬਚਿਆ। ਰੱਬ ਮੈਨੂੰ ਲੈ ਜਾਂਦਾ ਪਰ ਮੇਰੇ ਧੀ-ਪੁੱਤ ਛੱਡ ਦਿੰਦਾ।’

Advertisement

ਘਟਨਾ ਵਿੱਚ ਆਪਣੇ ਬੱਚੇ ਗੁਆਉਣ ਵਾਲੀ ਇੱਕ ਹੋਰ ਔਰਤ ਨੇ ਘਟਨਾ ਸਮੇਂ ਸਕੂਲ ਵਿੱਚ ਮੌਜੂਦ ਅਧਿਆਪਕਾਂ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ, ‘ਮਾਸਟਰ ਸਾਹਿਬ ਵੀ ਸਕੂਲ ਸਨ। ਉਹ ਖੁਦ ਬਾਹਰ ਆ ਗਏ ਅਤੇ ਬੱਚਿਆਂ ਨੂੰ ਅੰਦਰ ਛੱਡ ਦਿੱਤਾ।’ ਜ਼ਿਕਰਯੋਗ ਹੈ ਕਿ ਸਕੂਲ ਦੇ ਪੰਜ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Advertisement