ਸੀਪੀਆਈ ਆਗੂ ਦੀ ਗੋਲੀਆਂ ਮਾਰ ਕੇ ਹੱਤਿਆ
ਹੈੱਦਰਾਬਾਦ, 15 ਜੁਲਾਈ ਤਿਲੰਗਾਨਾ ਦੇ ਇੱਕ ਸੀਪੀਆਈ ਆਗੂ ਦੀ ਮੰਗਲਵਾਰ ਸਵੇਰ ਮਲਕਪੇਟ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰ ਇੱਕ ਕਾਰ ਵਿੱਚ ਆਏ ਅਤੇ ਸਵੇਰ ਦੀ ਸੈਰ ਕਰ ਰਹੇ ਕਮਿਉਨਿਸਟ ਪਾਰਟੀ...
ਹੈੱਦਰਾਬਾਦ, 15 ਜੁਲਾਈ
ਤਿਲੰਗਾਨਾ ਦੇ ਇੱਕ ਸੀਪੀਆਈ ਆਗੂ ਦੀ ਮੰਗਲਵਾਰ ਸਵੇਰ ਮਲਕਪੇਟ ਵਿੱਚ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਅਣਪਛਾਤੇ ਹਮਲਾਵਰ ਇੱਕ ਕਾਰ ਵਿੱਚ ਆਏ ਅਤੇ ਸਵੇਰ ਦੀ ਸੈਰ ਕਰ ਰਹੇ ਕਮਿਉਨਿਸਟ ਪਾਰਟੀ ਦੀ ਸਟੇਟ ਕੌਂਸਲ ਦੇ ਮੈਂਬਰ ਕੇ ਚੰਦੂ ਨਾਇਕ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਈ ਗੋਲੀਆਂ ਲੱਗਣ ਕਾਰਨ ਆਗੂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ। -ਪੀਟੀਆਈ