COVID-19 variant XFG: ਨਵੇਂ COVID-19 ਵੇਰੀਐਂਟ XFG ਦੇ ਭਾਰਤ ’ਚ 163 ਮਾਮਲੇ ਸਾਹਮਣੇ ਆਏ: INSACOG
163 cases of newly emerging COVID-19 variant XFG detected in India: INSACOG
ਭਾਰਤ ਦੇ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 6,000 ਦੇ ਅੰਕੜੇ ਤੋਂ ਟੱਪੀ
ਨਵੀਂ ਦਿੱਲੀ, 9 ਜੂਨ
INSACOG ਦੇ ਅੰਕੜਿਆਂ ਅਨੁਸਾਰ COVID-19 ਦੇ ਨਵੇਂ ਉੱਭਰ ਰਹੇ ਵੇਰੀਐਂਟ XFG ਦੇ ਭਾਰਤ ਵਿਚ ਲਗਭਗ 163 ਮਾਮਲੇ ਸਾਹਮਣੇ ਆਏ ਹਨ।
ਦ ਲੈਂਸੇਟ ਜਰਨਲ (The Lancet journal) ਦੇ ਇੱਕ ਲੇਖ ਦੇ ਅਨੁਸਾਰ, ਰੀਕੌਂਬੀਨੈਂਟ XFG ਵੇਰੀਐਂਟ ਵਿੱਚ ਚਾਰ ਮੁੱਖ ਸਪਾਈਕ ਮਿਊਟੇਸ਼ਨ ਹਨ ਅਤੇ ਕੈਨੇਡਾ ਵਿੱਚ ਇਸਦੀ ਸ਼ੁਰੂਆਤੀ ਖੋਜ ਤੋਂ ਬਾਅਦ ਇਸ ਦਾ ਆਲਮੀ ਪੱਧਰ ’ਤੇ ਤੇਜ਼ੀ ਨਾਲ ਫੈਲਾਅ ਦੇਖਿਆ ਜਾ ਰਿਹਾ ਹੈ।
ਇੰਡੀਅਨ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਦੇ ਅੰਕੜਿਆਂ ਅਨੁਸਾਰ COVID-19 ਦੇ ਵਾਇਰਸ ਦਾ XFG ਵੇਰੀਐਂਟ ਹੁਣ ਤੱਕ ਕੁੱਲ 163 ਨਮੂਨਿਆਂ ਵਿੱਚ ਪਾਇਆ ਗਿਆ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ 89 ਮਾਮਲੇ ਮਹਾਰਾਸ਼ਟਰ ਦੇ ਹਨ, ਜਦੋਂਕਿ ਉਸ ਤੋਂ ਬਾਅਦ ਤਾਮਿਲਨਾਡੂ ਵਿਚ 16, ਕੇਰਲ ਵਿਚ 15, ਗੁਜਰਾਤ ਵਿਚ 11 ਅਤੇ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਇਸ ਦੇ ਛੇ-ਛੇ ਕੇਸ ਮਿਲੇ ਹਨ।
ਅੰਕੜੇ ਦਰਸਾਉਂਦੇ ਹਨ ਕਿ ਬੀਤੇ ਮਈ ਮਹੀਨੇ ਵਿੱਚ XFG ਵੇਰੀਐਂਟ ਦੇ 159 ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ ਜਦੋਂ ਕਿ ਅਪਰੈਲ ਵਿੱਚ ਇਸ ਵੇਰੀਐਂਟ ਲਈ ਦੋ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਦੋਂਕਿ ਜੂਨ ਵਿੱਚ ਦੋ ਨਮੂਨਿਆਂ ਦੀ ਅਜੇ ਤੱਕ ਜਾਂਚ ਕੀਤੀ ਗਈ ਸੀ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭਾਰਤ ਦੇ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 6,000 ਦੇ ਅੰਕੜੇ ਤੋਂ ਟੱਪ ਗਈ ਹੈ। ਪਿਛਲੇ 48 ਘੰਟਿਆਂ ਵਿੱਚ ਕੁੱਡ ਮਿਲਾ ਕੇ 769 ਨਵੇਂ ਮਾਮਲੇ ਸਾਹਮਣੇ ਆਏ ਹਨ। ਪੀਟੀਆਈ

