attending virtual hearing with beer mug ਬੀਅਰ ਦੇ ਗਲਾਸ ਨਾਲ ਵਰਚੁਅਲ ਸੁਣਵਾਈ ਵਿੱਚ ਸ਼ਾਮਲ ਹੋਣ ਵਾਲੇ ਸੀਨੀਅਰ ਵਕੀਲ ’ਤੇ ਅਦਾਲਤ ਦੀ ਸਖਤੀ
ਅਹਿਮਦਾਬਾਦ, 1 ਜੁਲਾਈ
Guj HC initiates contempt action against senior advocate ਗੁਜਰਾਤ ਹਾਈ ਕੋਰਟ ਨੇ ਇੱਕ ਸੀਨੀਅਰ ਵਕੀਲ ਦੇ ਬੀਅਰ ਦੇ ਮਗ ਨਾਲ ਸੁਣਵਾਈ ਵਿੱਚ ਹਾਜ਼ਰ ਹੋਣ ਦੇ ਮਾਮਲੇ ਵਿਚ ਮਾਣਹਾਨੀ ਦੀ ਕਾਰਵਾਈ ਕੀਤੀ ਹੈ। ਡਿਵੀਜ਼ਨ ਬੈਂਚ ਨੇ ਜਸਟਿਸ ਏ.ਐਸ. ਸੁਪੇਹੀਆ ਅਤੇ ਜਸਟਿਸ ਆਰ.ਟੀ. ਵਾਚਾਨੀ ਨੇ ਕਿਹਾ ਕਿ ਇਸ ਵਿਹਾਰ ਕਾਰਨ ਭਾਸਕਰ ਤੰਨਾ ਤੋਂ ਸੀਨੀਅਰ ਵਕੀਲ ਦਾ ਅਹੁਦਾ ਵਾਪਸ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਸ ਮਾਮਲੇ ਵਿਚ ਕੇਸ ਦੀ ਸੁਣਵਾਈ ਤੋਂ ਬਾਅਦ ਅਗਲੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਇਹ ਘਟਨਾ 25 ਜੂਨ ਨੂੰ ਜਸਟਿਸ ਸੰਦੀਪ ਭੱਟ ਦੇ ਬੈਂਚ ਦੇ ਸਾਹਮਣੇ ਵਾਪਰੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਵਾਇਰਲ ਹੋ ਗਈ ਜਿਸ ਦਾ ਅਦਾਲਤ ਨੇ ਆਪੇ ਹੀ ਨੋਟਿਸ ਲਿਆ ਹੈ।
ਜਸਟਿਸ ਸੁਪੇਹੀਆ ਨੇ ਕਿਹਾ, ‘ਸੋਸ਼ਲ ਮੀਡੀਆ ਵਿੱਚ ਇਸ ਹਾਈ ਕੋਰਟ ਦੀ ਕਾਰਵਾਈ ਦੀ ਇੱਕ ਵੀਡੀਓ ਕਲਿੱਪ ਵਿੱਚ ਫੋਨ ’ਤੇ ਗੱਲ ਕਰਨ ਅਤੇ ਸੁਣਵਾਈ ਦੌਰਾਨ ਬੀਅਰ ਦੇ ਮਗ ਨਾਲ ਹਾਜ਼ਰ ਰਹਿਣਾ ਅਪਮਾਨਜਨਕ ਵਿਹਾਰ ਨੂੰ ਦਰਸਾਉਂਦਾ ਹੈ।’
ਬੈਂਚ ਨੇ ਕਿਹਾ, ‘ਅਸੀਂ ਰਜਿਸਟਰੀ ਨੂੰ ਸੀਨੀਅਰ ਵਕੀਲ ਭਾਸਕਰ ਤੰਨਾ ਖਿਲਾਫ ਅਦਾਲਤੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦਾ ਨਿਰਦੇਸ਼ ਦਿੰਦੇ ਹਾਂ। ਰਜਿਸਟਰੀ ਅਗਲੀ ਸੁਣਵਾਈ ਤੋਂ ਪਹਿਲਾਂ ਰਿਪੋਰਟ ਪੇਸ਼ ਕਰੇਗੀ। ਜਿਕਰਯੋਗ ਹੈ ਕਿ ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀਨੀਅਰ ਵਕੀਲ ਦੇ ਵਿਹਾਰ ਦੀ ਖਾਸੀ ਆਲੋਚਨਾ ਹੋਈ ਸੀ ਜਿਸ ਤੋਂ ਬਾਅਦ ਅਦਾਲਤ ਨੂੰ ਦਖਲ ਦੇਣਾ ਪਿਆ।