Court adjourns Engineer Rashid's plea: ਅਦਾਲਤ ਵੱਲੋਂ ਇੰਜਨੀਅਰ ਰਾਸ਼ਿਦ ਦੀ ਸੰਸਦ ਵਿੱਚ ਸ਼ਾਮਲ ਹੋਣ ਲਈ ਹਿਰਾਸਤ ਪੈਰੋਲ ਦੀ ਅਰਜ਼ੀ ਮੁਲਤਵੀ
10 ਮਾਰਚ ਨੂੰ ਹੁਕਮ ਸੁਣਾਏਗੀ ਅਦਾਲਤ
Advertisement
ਨਵੀਂ ਦਿੱਲੀ, 7 ਮਾਰਚ
ਦਿੱਲੀ ਦੀ ਇੱਕ ਅਦਾਲਤ ਨੇ ਜੇਲ੍ਹ ਵਿੱਚ ਬੰਦ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਦੀ ਆਉਣ ਵਾਲੇ ਸੰਸਦ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਹਿਰਾਸਤ ਪੈਰੋਲ ਦੀ ਅਰਜ਼ੀ ਨੂੰ ਇੱਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਹੈ। ਰਾਸ਼ਿਦ ਦੇ ਵਕੀਲ ਵੀ ਓਬਰਾਏ ਨੇ ਕਿਹਾ ਕਿ ਅਦਾਲਤ 10 ਮਾਰਚ ਨੂੰ ਹੁਕਮ ਪਾਸ ਕਰੇਗੀ। ਵਧੀਕ ਸੈਸ਼ਨ ਜੱਜ ਚੰਦਰਜੀਤ ਸਿੰਘ ਨੇ 5 ਮਾਰਚ ਨੂੰ ਰਾਸ਼ਿਦ ਦੀ ਅਰਜ਼ੀ ’ਤੇ ਹੁਕਮ ਰਾਖਵਾਂ ਰੱਖ ਲਿਆ ਸੀ। ਜ਼ਿਕਰਯੋਗ ਹੈ ਕਿ ਰਾਸ਼ਿਦ ਨੇ 27 ਫਰਵਰੀ ਨੂੰ ਅਰਜ਼ੀ ਦਾਇਰ ਕਰ ਕੇ ਇਸ ਆਧਾਰ ’ਤੇ ਰਾਹਤ ਦੀ ਮੰਗ ਕੀਤੀ ਸੀ ਕਿ ਉਹ ਇੱਕ ਸੰਸਦ ਮੈਂਬਰ ਸੀ ਅਤੇ ਉਸ ਨੂੰ ਆਪਣੀ ਜਨਤਕ ਡਿਊਟੀ ਨਿਭਾਉਣ ਲਈ ਆਉਣ ਵਾਲੇ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਇੰਜਨੀਅਰ ਰਾਸ਼ਿਦ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਾਰਾਮੂਲਾ ਤੋਂ ਉਮਰ ਅਬਦੁੱਲਾ ਨੂੰ ਹਰਾਇਆ ਸੀ। ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਹਿੱਸਾ 10 ਮਾਰਚ ਨੂੰ ਸ਼ੁਰੂ ਹੋਵੇਗਾ ਅਤੇ 4 ਅਪਰੈਲ ਨੂੰ ਖਤਮ ਹੋਵੇਗਾ।
Advertisement
Advertisement
×