DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Couple, minor son killed in Rajasthan accident: ਰਾਜਸਥਾਨ: ਐੱਸਯੂਵੀ ਪਲਟਣ ਕਾਰਨ ਬੱਚੇ ਸਣੇ ਤਿੰਨਾਂ ਦੀ ਮੌਤ; ਸੱਤ ਜ਼ਖਮੀ

ਵਾਹਨ ਨੂੰ ਪਸ਼ੂ ਨਾਲ ਟਕਰਾਉਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ
  • fb
  • twitter
  • whatsapp
  • whatsapp
Advertisement
ਜੈਪੁਰ, 30 ਮਾਰਚ
ਰਾਜਸਥਾਨ ਦੇ ਬਿਆਵਰ (Beawar) ਜ਼ਿਲ੍ਹੇ ਵਿੱਚ ਹਾਈਵੇਅ ’ਤੇ ਅੱਜ ਇੱਕ ਐੱਸਯੂਵੀ (SUV) ਪਲਟਣ ਕਾਰਨ ਇੱਕ ਜੋੜੇ ਤੇ ਉਨ੍ਹਾਂ ਦੇ ਨਾਬਾਲਗ ਬੱਚੇ ਦੀ ਮੌਤ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਦਸੇ ’ਚ ਦੋ ਔਰਤਾਂ ਤੇ ਤਿੰਨ ਬੱਚਿਆਂ ਸਣੇ ਸੱਤ ਜਣੇ ਜ਼ਖਮੀ ਵੀ ਹੋਏ ਹਨ।
ਐੱਸਯੂਵੀ ਸਵਾਰ ਉਕਤ ਲੋਕ ਇੱੱਕ ਮੰਦਰ ’ਚ ਮੱਥਾ ਟੇਕਣ ਜਾ ਰਹੇ ਸਨ ਕਿ ਰਸਤੇ ’ਚ ਹਾਦਸੇ ਦਾ ਸ਼ਿਕਾਰ ਹੋ ਗਏ। ਪੁਲੀਸ ਨੇ ਕਿਹਾ ਕਿ ਵਾਹਨ ਕਈ ਪਲਟੀਆਂ ਖਾਧੀਆਂ ਤੇ ਪਲਟ ਲਿਆ ਜਿਸ ਕਾਰਨ ਪੁਖਰਾਜ ਕੁਮਾਵਤ (42), ਉਸ ਦੀ ਪਤਨੀ ਪੂਜਾ (38) ਤੇ ਉਨ੍ਹਾਂ ਦੇ ਛੇ ਸਾਲਾਂ ਦੇ ਬੇਟੇ ਯਸ਼ਮੀਤ ਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਪਰਿਵਾਰ ਦੇ 10 ਮੈਂਬਰ ਮੰਦਰ ’ਚ  ਮੱਥਾ ਟੇਕਣ ਜਾ ਰਹੇ ਸਨ।
ਮੁੱਢਲੀ ਜਾਂਚ ਮੁਤਾਬਕ ਡਰਾਈਵਰ ਵੱਲੋਂ ਐੱਸਯੂਵੀ ਨੂੰ ਪਸ਼ੂ ਨਾਲ ਟਕਰਾਉਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਹਨ ਪਲਟ ਗਿਆ। ਉਨ੍ਹਾਂ ਕਿਹਾ ਕਿ ਹਾਦਸੇ ’ਚ ਜ਼ਮਖੀ ਹੋਏ ਲੋਕ ਜ਼ੇਰੇ ਇਲਾਜ ਹਨ। -ਪੀਟੀਆਈ

Advertisement
Advertisement
×