Corruption Case: ਭ੍ਰਿਸ਼ਟਾਚਾਰ ਮਾਮਲਾ: ਸੁਪਰੀਮ ਕੋਰਟ ਨੇ ਯੇਦੀਯੁਰੱਪਾ ਦੀ ਪਟੀਸ਼ਨ ’ਤੇ ਫੈਸਲਾ ਰਾਖਵਾਂ ਰੱਖਿਆ
ਸਾਬਕਾ ਮੁੱਖ ਮੰਤਰੀ ਨੇ ਕਰਨਾਟਕ ਹਾਈ ਕੋਰਟ ਦੇ ਹੁਕਮਾਂ ਨੂੰ ਦਿੱਤੀ ਹੈ ਚੁਣੌਤੀ; ਹਾਈ ਕੋਰਟ ਨੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕੇਸ ਮੁੜ ਸ਼ਰੂ ਕਰਨ ਸਬੰਧੀ ਪਟੀਸ਼ਨ ਕੀਤੀ ਸੀ ਮਨਜ਼ੂਰ
Advertisement
ਨਵੀਂ ਦਿੱਲੀ, 11 ਅਪਰੈਲ
SC reserves verdict on ex-CM Yediyurappa's plea against revival of corruption case: ਸੁਪਰੀਮ ਕੋਰਟ ਨੇ ਭਾਜਪਾ ਦੇ ਸੀਨੀਅਰ ਆਗੂ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਨੂੰ ਮੁੜ ਸ਼ੁਰੂ ਕਰਨ ਦੇ ਹੁਕਮ ਵਿਰੁੱਧ ਦਾਇਰ ਪਟੀਸ਼ਨ ’ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ।
Advertisement
ਕਰਨਾਟਕ ਹਾਈ ਕੋਰਟ ਨੇ 5 ਜਨਵਰੀ, 2021 ਨੂੰ ਸ਼ਿਕਾਇਤਕਰਤਾ ਏ ਆਲਮ ਪਾਸ਼ਾ ਦੀ ਪਟੀਸ਼ਨ ਨੂੰ ਮਨਜ਼ੂਰ ਕੀਤਾ ਸੀ। ਪਾਸ਼ਾ ਨੇ ਯੇਦੀਯੁਰੱਪਾ ਅਤੇ ਸਾਬਕਾ ਉਦਯੋਗ ਮੰਤਰੀ ਮੁਰੁਗੇਸ਼ ਆਰ ਨਿਰਾਨੀ ਅਤੇ ਕਰਨਾਟਕ ਉਦਯੋਗ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਸ਼ਿਵਾਸਵਾਮੀ ਕੇ.ਐਸ ਖਿਲਾਫ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ। ਸਰਵਉਚ ਅਦਾਲਤ ਦੇ ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਨੇ ਚਾਰ ਅਪਰੈਲ ਨੂੰ ਸੁਣਵਾਈ ਮੁਕੰਮਲ ਕੀਤੀ ਤੇ ਇਸ ਤੋਂ ਬਾਅਦ ਇਸ ’ਤੇ ਫੈਸਲਾ ਰਾਖਵਾਂ ਰੱਖ ਲਿਆ।
Advertisement
×