Cops Honey Trap 'most-wanted' Gangster: ਪੁਲੀਸ ਨੇ ਦਿੱਲੀ ਦੇ 'ਮੋਸਟ ਵਾਂਟਿਡ' ਗੈਂਗਸਟਰ ਨੂੰ Honey Trap ’ਚ ਫਸਾਇਆ
Cops honey trap Delhi's ‘most-wanted’ gangster; Pose as Mumbai-based model on Instagram to lure Manoj Kumar
ਮਨੋਜ ਕੁਮਾਰ ਨੂੰ ਲੁਭਾਉਣ ਲਈ ਦੋ ਪੁਲੀਸ ਹੈੱਡ ਕਾਂਸਟੇਬਲਾਂ ਨੇ Instagram 'ਤੇ ਖ਼ੁਦ ਨੂੰ ਮੁੰਬਈ ਦੀ ਮਾਡਲ ਦੇ ਰੂਪ ਵਿੱਚ ਕੀਤਾ ਪੇਸ਼
ਉਜਵਲ ਜਲਾਲੀ
ਨਵੀਂ ਦਿੱਲੀ, 21 ਮਾਰਚ
Cops Honey Trap 'most-wanted' Gangster: ਮਹੀਨਿਆਂ ਤੱਕ ਚੱਲੇ ਇੱਕ ਅਪ੍ਰੇਸ਼ਨ ਦੌਰਾਨ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੇ ਇੰਸਟਾਗ੍ਰਾਮ 'ਤੇ ਖ਼ੁਦ ਨੂੰ ਮੁੰਬਈ ਸਥਿਤ ਇਕ ਮਾਡਲ ਦੇ ਰੂਪ ਵਿੱਚ ਪੇਸ਼ ਕਰਦਿਆਂ ਕੌਮੀ ਰਾਜਧਾਨੀ ਦੇ 'ਮੋਸਟ-ਵਾਂਟਿਡ' ਗੈਂਗਸਟਰਾਂ ਵਿੱਚੋਂ ਇੱਕ ਨੂੰ ਹਨੀ-ਟਰੈਪ ਕੀਤਾ ਅਤੇ ਅੰਤ ਵਿੱਚ ਅਪਰਾਧੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ।
ਹਰਿਆਣਾ ਦੇ ਜ਼ਿਲ੍ਹਾ ਮਹਿੰਦਰਗੜ੍ਹ ਦੇ ਰਹਿਣ ਵਾਲੇ ਮਨੋਜ ਕੁਮਾਰ ਉਰਫ ਅਰਜੁਨ ਵਜੋਂ ਪਛਾਣੇ ਗਏ ਇਸ ਬਹੁਤ ਹੀ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਹਾਈ ਕੋਰਟ ਨੇ ਫਿਰੌਤੀ ਤੇ ਕਤਲ ਦੇ ਇੱਕ ਮਾਮਲੇ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ।
ਡੀਸੀਪੀ (ਕ੍ਰਾਈਮ) ਆਦਿੱਤਿਆ ਗੌਤਮ ਨੇ ਕਿਹਾ ਕਿ ਇਹ ਜਾਣਿਆ ਜਾਂਦਾ ਸੀ ਕਿ ਦੋਸ਼ੀ ਮਨੋਜ Instagram 'ਤੇ ਸਰਗਰਮ ਹੈ। ਉਨ੍ਹਾਂ ਕਿਹਾ ਕਿ ਇਸ ਆਧਾਰ 'ਤੇ ਦੋ ਹੈੱਡ ਕਾਂਸਟੇਬਲਾਂ ਦਿਨੇਸ਼ ਅਤੇ ਸੁਖਬੀਰ ਨੇ ਮੁੰਬਈ ਸਥਿਤ ਇੱਕ ਮਾਡਲ ਦਾ ਇੰਸਟਾਗ੍ਰਾਮ 'ਤੇ ਇੱਕ ਜਾਅਲੀ ਖਾਤਾ ਬਣਾਇਆ।
ਪੁਲੀਸ ਕਰਮਚਾਰੀ ਕਈ ਹਫ਼ਤਿਆਂ ਤੱਕ ਦੋਸ਼ੀ ਨਾਲ ਇਸ ਖ਼ਾਤੇ ਉਤੇ ਮਾਡਲ ਬਣ ਕੇ ਚੈਟਿੰਗ chatting ਕਰਦੇ ਰਹੇ ਅਤੇ ਅਖ਼ੀਰ ਉਸ ਨੂੰ ਲੁਭਾ ਕੇ ਦੱਖਣੀ ਦਿੱਲੀ ਦੇ ਸਫ਼ਦਰਜੰਗ ਐਨਕਲੇਵ ਇਲਾਕੇ ਵਿੱਚ ਮਿਲਣ ਲਈ ਬੁਲਾਉਣ ਵਿੱਚ ਕਾਮਯਾਬ ਹੋ ਗਏ।
ਮਨੋਜ ਨੂੰ ਉਥੇ ਉਸ ਔਰਤ ਨੂੰ ਮਿਲਣ ਦੀ ਉਮੀਦ ਵਿੱਚ ਜਿਸ ਨਾਲ ਉਹ ਕਈ ਮਹੀਨਿਆਂ ਤੋਂ ਚੈਟਿੰਗ chatting ਕਰ ਰਿਹਾ ਸੀ, ਪਰ ਅਸਲ ਵਿਚ ਉਥੇ ਉਸ ਨੂੰ ਹਥਕੜੀ ਮਿਲੀ। ਉਹ ਪੁਲੀਸ ਦੇ ਜਾਲ ਵਿੱਚ ਫਸ ਗਿਆ ਅਤੇ ਬਾਅਦ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਦੋਂ ਤਲਾਸ਼ੀ ਲਈ ਗਈ ਤਾਂ ਪੁਲੀਸ ਨੂੰ ਉਸ ਕੋਲੋਂ ਦੋ ਆਧੁਨਿਕ .32 ਬੋਰ ਪਿਸਤੌਲ ਅਤੇ ਅੱਠ ਜ਼ਿੰਦਾ ਕਾਰਤੂਸ ਮਿਲੇ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਦਿੱਲੀ, ਹਰਿਆਣਾ ਅਤੇ ਰਾਜਸਥਾਨ ਵਿਚ ਕਤਲ ਤੇ ਡਕੈਤੀ ਵਰਗੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ।