CONSTITUTION DAY: ਸੰਵਿਧਾਨ ਦਿਵਸ ਮੌਕੇ ਸੰਸਦ ਦੀ ਪੁਰਾਣੀ ਇਮਾਰਤ ਦੇ ਕੇਂਦਰੀ ਹਾਲ ’ਚ 26 ਨਵੰਬਰ ਨੂੰ ਹੋਵੇਗਾ ਵਿਸ਼ੇੇਸ਼ ਸਮਾਗਮ
ਨਵੀਂ ਦਿੱਲੀ, 24 ਨਵੰਬਰ ਭਾਰਤ ਦਾ ਸੰਵਿਧਾਨ ਅਪਣਾਉਣ ਦੀ 75ਵੀਂ ਵਰ੍ਹੇਗੰਢ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਤਹਿਤ 26 ਨਵੰਬਰ ਨੂੰ ਸੰਸਦ ਦੀ ਪੁਰਾਣੀ ਇਮਾਰਤ ’ਚ ਕੇਂਦਰੀ ਹਾਲ ਜਾਂ ਸੰਵਿਧਾਨ ਸਦਨ Samvidhan Sadan’ਚ ਇੱਕ ਵਿਸ਼ੇਸ਼ ਸਮਾਗਮ ਹੋਵੇਗਾ, ਜਿਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ...
Advertisement
ਨਵੀਂ ਦਿੱਲੀ, 24 ਨਵੰਬਰ
ਭਾਰਤ ਦਾ ਸੰਵਿਧਾਨ ਅਪਣਾਉਣ ਦੀ 75ਵੀਂ ਵਰ੍ਹੇਗੰਢ ਸਬੰਧੀ ਸਮਾਗਮਾਂ ਦੀ ਸ਼ੁਰੂਆਤ ਤਹਿਤ 26 ਨਵੰਬਰ ਨੂੰ ਸੰਸਦ ਦੀ ਪੁਰਾਣੀ ਇਮਾਰਤ ’ਚ ਕੇਂਦਰੀ ਹਾਲ ਜਾਂ ਸੰਵਿਧਾਨ ਸਦਨ Samvidhan Sadan’ਚ ਇੱਕ ਵਿਸ਼ੇਸ਼ ਸਮਾਗਮ ਹੋਵੇਗਾ, ਜਿਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਸੰਬੋਧਨ ਕਰਨਗੇ।
ਮੰਗਲਵਾਰ ਨੂੰ ਕੇਂਦਰੀ ਹਾਲ Central Hall ’ਚ ਹੋਣ ਵਾਲੇ ਇਸ ਸਮਾਗਮ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਸੰਬੋਧਨ ਕਰਨਗੇ।
Parliamentary Affairs Minister Kiren Rijiju ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ‘‘ਹਮਾਰਾ ਸੰਵਿਧਾਨ, ਹਮਾਰਾ ਸਵਾਭਿਮਾਨ’’ ਸਿਰਲੇਖ ਹੇਠ ਇਹ ਸਮਾਗਮ ਪੂਰਾ ਸਾਲ ਚੱਲਣਗੇ। ਦੱਸਣਯੋਗ ਹੈ ਕਿ ਸੰਵਿਧਾਨ ਸਭਾ ਨੇ 26 ਨਵੰਬਰ ਨੂੰ 1949 ਨੂੰ ਕੇਂਦਰੀ ਹਾਲ ’ਚ ਸੰਵਿਧਾਨ ਨੂੰ ਅਪਣਾਇਆ ਸੀ। ਦੇਸ਼ ’ਚ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਸੰਵਿਧਾਨ ਦੀਆਂ ਸੰਸਕ੍ਰਿਤ ਅਤੇ ਮੈਥਾਲੀ ਭਾਸ਼ਾ ’ਚ ਦੋ ਕਾਪੀਆਂ ਤੋਂ ਇਲਾਵਾ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਰਿਲੀਜ਼ ਕੀਤੀ ਜਾਵੇਗੀ। -ਪੀਟੀਆਈ
Advertisement
×