ਪੈਸੇ ਦੀ ਤੰਗੀ ਨਾਲ ਜੂਝ ਰਹੀ ਕਾਂਗਰਸ ਨੇ ਸ਼ੁਰੂ ਕੀਤੀ ਆਨਲਾਈਨ ‘ਦੇਸ਼ ਲਈ ਦਾਨ’ ਮੁਹਿੰਮ
ਨਵੀਂ ਦਿੱਲੀ, 18 ਦਸੰਬਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਅੱਜ ਆਨਲਾਈਨ ਚੰਦਾ ਇਕੱਠਾ ਕਰਨ ਲਈ ‘ਦੇਸ਼ ਲਈ ਦਾਨ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੱਥੇ ਪ੍ਰੋਗਰਾਮ ਦੌਰਾਨ ਇਸ ਮੁਹਿੰਮ ਦੀ...
Advertisement
ਨਵੀਂ ਦਿੱਲੀ, 18 ਦਸੰਬਰ
ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਅੱਜ ਆਨਲਾਈਨ ਚੰਦਾ ਇਕੱਠਾ ਕਰਨ ਲਈ ‘ਦੇਸ਼ ਲਈ ਦਾਨ’ ਨਾਮ ਦੀ ਮੁਹਿੰਮ ਸ਼ੁਰੂ ਕੀਤੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇੱਥੇ ਪ੍ਰੋਗਰਾਮ ਦੌਰਾਨ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਇਸ ਮੁਹਿੰਮ ਰਾਹੀਂ ਲੋਕਾਂ ਨੂੰ 28 ਦਸੰਬਰ ਨੂੰ ਆਪਣੇ 138ਵੇਂ ਸਥਾਪਨਾ ਦਿਵਸ ਤੋਂ ਪਹਿਲਾਂ 138 ਰੁਪਏ, 1,380 ਰੁਪਏ, 13,800 ਰੁਪਏ ਜਾਂ ਇਸ ਤੋਂ 10 ਗੁਣਾ ਰਾਸ਼ੀ ਦਾਨ ਕਰਨ ਦੀ ਅਪੀਲ ਕਰ ਰਹੀ ਹੈ। ਪਾਰਟੀ ਸੂਤਰਾਂ ਮੁਤਾਬਕ ਪੈਸੇ ਦੀ ਤੰਗੀ ਨਾਲ ਜੂਝ ਰਹੀ ਕਾਂਗਰਸ ਨੂੰ ਭਾਜਪਾ ਦੀ ਚੋਣ ਮਸ਼ੀਨਰੀ ਨਾਲ ਲੜਨ ਲਈ ਫੰਡਾਂ ਦੀ ਸਖ਼ਤ ਲੋੜ ਹੈ।
Advertisement
Advertisement
Advertisement
×

