DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਨੇ ਸੱਤਾ ’ਚ ਹੁੰਦਿਆਂ ਅਤਿਵਾਦ ਵਿਰੁੱਧ ਲੜਾਈ ਨੂੰ ਕਮਜ਼ੋਰ ਕੀਤਾ: ਮੋਦੀ

ਨਵੀਂ ਮੁੰਬੲੀ ਹਵਾੲੀ ਅੱਡਾ ਤੇ ਮੈਟਰੋ ਰੇਲ ਪ੍ਰਾਜੈਕਟਾਂ ਦੇ ੳੁਦਘਾਟਨ ਕੀਤੇ; ਹਵਾੲੀ ਅੱਡਾ ਪ੍ਰਾਜੈਕਟ ਨੂੰ ‘ਵਿਕਸਤ ਭਾਰਤ’ ਦੀ ਝਲਕ ਕਰਾਰ ਦਿੱਤਾ

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਅਤਕਾਰ ਗੌਤਮ ਅਡਾਨੀ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਪਾਰਟੀ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਾਂਗਰਸ ਨੂੰ ਦੇਸ਼ ਨੂੰ ਇਹ ਦੱਸਣ ਲਈ ਕਿਹਾ ਕਿ ਪਾਕਿਸਤਾਨ ਨਾਲ ਜੁੜੇ 26/11 ਮੁੰਬਈ ਅਤਿਵਾਦੀ ਹਮਲਿਆਂ ਤੋਂ ਬਾਅਦ ਭਾਰਤ ਵੱਲੋਂ ਕੀਤੀ ਜਾਣ ਵਾਲੀ ਫੌਜੀ ਕਾਰਵਾਈ ਨੂੰ ਕਿਸ ਨੇ ਰੋਕਿਆ ਸੀ। ਉਨ੍ਹਾਂ ਕਾਂਗਰਸ ਪਾਰਟੀ ’ਤੇ ਸੱਤਾ ਵਿੱਚ ਰਹਿੰਦੇ ਹੋਏ ਅਤਿਵਾਦ ਵਿਰੁੱਧ ਲੜਾਈ ਨੂੰ ਕਮਜ਼ੋਰ ਕਰਨ ਦਾ ਦੋਸ਼ ਵੀ ਲਗਾਇਆ। ਉਹ ਅੱਜ ਇੱਥੇ 19,650 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੀਂ ਮੁੰਬਈ ਕੌਮਾਂਤਰੀ ਹਵਾਈ ਅੱਡੇ (ਐੱਨ ਐੱਮ ਆਈ ਏ) ਦੇ ਪਹਿਲੇ ਗੇੜ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਇਸ ਹਵਾਈ ਅੱਡੇ ਨੂੰ ‘ਵਿਕਸਤ ਭਾਰਤ’ ਦੀ ਝਲਕ ਦੱਸਿਆ ਜੋ ਕਿ ਮੁੰਬਈ ਖੇਤਰ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਕੁਨੈਕਟੀਵਿਟੀ ਕੇਂਦਰ ਬਣਾਉਣ ਵਿੱਚ ਮਦਦ ਕਰੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਅੱਜ ਆਚਾਰੀਆ ਅੱਤਰੇ ਚੌਕ ਅਤੇ ਕਫ ਪਰੇਡ ਦਰਮਿਆਨ ਮੁੰਬਈ ਮੈਟਰੋ ਲਾਈਨ-3 ਦੇ ਆਖ਼ਰੀ ਗੇੜ ਦਾ ਉਦਘਾਟਨ ਕੀਤਾ।

ਐੱਨ ਐੱਮ ਆਈ ਏ ਦਾ ਪਹਿਲਾ ਗੇੜ 19,650 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਦਸੰਬਰ ਵਿੱਚ ਚਾਲੂ ਹੋ ਜਾਵੇਗਾ। ਇਹ ਦੇਸ਼ ਦਾ ਸਭ ਤੋਂ ਵੱਡਾ ‘ਗਰੀਨਫੀਲਡ’ ਹਵਾਈ ਅੱਡਾ ਹੈ। ਇਸ ਤੋਂ ਪਹਿਲਾਂ, ਮੋਦੀ ਨੂੰ ਲੈ ਕੇ ਜਹਾਜ਼ ਬਾਦਅ ਦੁਪਹਿਰ ਕਰੀਬ 2.40 ਵਜੇ ਨਵੇਂ ਹਵਾਈ ਅੱਡੇ ’ਤੇ ਉਤਰਿਆ। ਇਹ ਮੁੰਬਈ ਖੇਤਰ ਦਾ ਦੂਜਾ ਹਵਾਈ ਅੱਡਾ ਹੈ। ਮੋਦੀ ਨੇ ਹਵਾਬਾਜ਼ੀ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ, ‘‘ਮੁੰਬਈ ਦਾ ਲੰਬਾ ਇੰਤਜ਼ਾਰ ਖ਼ਤਮ ਹੋ ਗਿਆ ਹੈ, ਕਿਉਂਕਿ ਸ਼ਹਿਰ ਨੂੰ ਹੁਣ ਆਪਣਾ ਦੂਜਾ ਹਵਾਈ ਅੱਡਾ ਮਿਲ ਗਿਆ ਹੈ, ਜਿਸ ਨਾਲ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਯੂਰਪ ਅਤੇ ਅਮਰੀਕਾ ਦੀਆਂ ਸੁਪਰਮਾਰਕੀਟਾਂ ਨਾਲ ਜੁੜਨ ਵਿੱਚ ਵੀ ਮਦਦ ਮਿਲੇਗੀ।’’ ਇਸ ਪ੍ਰਾਜੈਕਟ ਨੂੰ ਨਵੀਂ ਮੁੰਬਈ ਕੌਮਾਂਤਰੀ ਹਵਾਈ ਅੱਡਾ ਲਿਮਿਟਡ (ਐੱਨ ਐੱਮ ਆਈ ਏ ਐੱਲ) ਵੱਲੋਂ ਕਈ ਗੇੜਾਂ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ। ਇਸ ਕੰਪਨੀ ਵਿੱਚ ਅਡਾਨੀ ਸਮੂਹ ਦੀ 74 ਫੀਸਦ ਹਿੱਸੇਦਾਰੀ ਹੈ।

Advertisement

ਇਸ ਮੌਕੇ ਹਾਜ਼ਰ ਉਦਯੋਗਪਤੀ ਗੌਤਮ ਅਡਾਨੀ ਨੇ ਨਵੀਂ ਮੁੰਬਈ ਵਿੱਚ ਬਣੇ ਆਪਣੇ ਸਮੂਹ ਦੇ ਕੌਮਾਂਤਰੀ ਹਵਾਈ ਅੱਡੇ ਦੀ ਤੁਲਨਾ ‘ਕਮਲ’ ਨਾਲ ਕਰਦੇ ਹੋਏ ਕਿਹਾ ਕਿ ਇਹ ਆਰਥਿਕ ਗਤੀਵਿਧੀਆਂ ਨੂੰ ਰਫ਼ਤਾਰ ਦੇਣ ਦੇ ਨਾਲ ਭਾਰਤ ਦੇ ਭਵਿੱਖ ਦਾ ਦਾਖ਼ਲਾ ਦੁਆਰ ਸਾਬਿਤ ਹੋਵੇਗਾ। ‘ਲਿੰਕਡਇਨ’ ਉੱਤੇ ਲਿਖੇ ਆਪਣੇ ਲੇਖ ਵਿੱਚ ਅਡਾਨੀ ਨੇ ਇਸ ਨੂੰ ਭਾਰਤ ਦੇ ਬੁਨਿਆਦੀ ਢਾਂਚੇ ਅਤੇ ਰਾਸ਼ਟਰ ਨਿਰਮਾਣ ਦੀ ਯਾਤਰਾ ’ਚ ਇਕ ਇਤਿਹਾਸਕ ਪਲ ਕਰਾਰ ਦਿੱਤਾ।

Advertisement

ਇਸੇ ਦੌਰਾਨ ਮੋਦੀ ਨੇ ਆਚਾਰੀਆ ਅੱਤਰੇ ਚੌਕ ਤੇ ਕਫ ਪਰੇਡ ਦਰਮਿਆਨ ਮੁੰਬਈ ਮੈਟਰੋ ਲਾਈਨ-3 ਦੇ ਆਖ਼ਰੀ ਗੇੜ ਦਾ ਉਦਘਾਟਨ ਕੀਤਾ, ਜੋ ਕਿ ਸ਼ਹਿਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਇਕ ਵੱਡੀ ਪ੍ਰਾਪਤੀ ਹੈ। ਕੁੱਲ 10.99 ਕਿਲੋਮੀਟਰ ਲੰਬੇ ਫੇਜ਼ 2ਬੀ ਹਿੱਸੇ ਦੇ ਉਦਘਾਟਨ ਦੇ ਨਾਲ ਮੁੰਬਈ ਦਾ ਪਹਿਲਾ ਪੂਰਨ ਜ਼ਮੀਨਦੋਜ਼ ਮੈਟਰੋ ਕੌਰੀਡੋਰ ਵੀਰਵਾਰ ਤੋਂ ਚਾਲੂ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਨਵੀਂ ਮੁੰਬਈ ਸਥਿਤ ਪ੍ਰੋਗਰਾਮ ਵਾਲੀ ਥਾਂ ਤੋਂ ਮੈਟਰੋ ਕੌਰੀਡੋਰ ਦੇ ਆਖਰੀ ਪੜਾਅ ਦਾ ਆਨਲਾਈਨ ਉਦਘਾਟਨ ਕੀਤਾ।

ਭਾਰਤ ’ਚ ਇਕ ਜੀ ਬੀ ਡੇਟਾ, ਚਾਹ ਦੇ ਕੱਪ ਨਾਲੋਂ ਵੀ ਸਸਤਾ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੋਬਾਈਲ ਤੋਂ ਲੈ ਕੇ ਸੈਮੀ ਕੰਡਕਟਰ ਅਤੇ ਇਲੈਕਟ੍ਰੌਨਿਕਸ ਖੇਤਰ ਵਿੱਚ ਨਿਵੇਸ਼ ਤੇ ਉਤਪਾਦਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਲੋਕਤੰਤਰੀ ਢਾਂਚਾ, ਕਾਰੋਬਾਰ ਦੀ ਸੌਖ ਅਤੇ ਅਨੁਕੂਲ ਨੀਤੀਆਂ ਕਰ ਕੇ ਭਾਰਤ ਇਕ ਨਿਵੇਸ਼ ਦੇ ਢੁੱਕਵੇਂ ਸਥਾਨ ਵਜੋਂ ਉੱਭਰਿਆ ਹੈ। ਉਨ੍ਹਾਂ ਡਿਜੀਟਲ ਢਾਂਚਾ ਖੇਤਰ ਵਿੱਚ ਹੋਈ ਤਰੱਕੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਅੱਜ ਇਕ ਜੀ ਬੀ ਡੇਟਾ, ਚਾਹ ਦੇ ਕੱਪ ਨਾਲੋਂ ਵੀ ਸਸਤਾ ਹੈ। ਉਹ ਇੱਥੇ ਇੰਡੀਆ ਮੋਬਾਈਲ ਕਾਂਗਰਸ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ।

Advertisement
×