DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Video: ਕਾਂਗਰਸ ਨੇ ਕੀਤੀ ਹਰਿਆਣਾ ਚੋਣਾਂ ਦੇ ‘ਅਣਕਿਆਸੇ’ ਨਤੀਜਿਆਂ ਦੀ ਸਮੀਖਿਆ

ਰਾਹੁਲ ਨੇ ਜਤਾਈ ਨਾਰਾਜ਼ਗੀ; ਨਤੀਜੇ ਕਾਂਗਰਸ ਲਈ ਵੱਡਾ ਝਟਕਾ: ਮਾਕਨ
  • fb
  • twitter
  • whatsapp
  • whatsapp
featured-img featured-img
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਅਜੇ ਮਾਕਨ। -ਵੀਡੀਓ ਗਰੈਬ
Advertisement

ਨਵੀਂ ਦਿੱਲੀ, 10 ਅਕਤੂਬਰ

Congress Review Meeting on Haryana Poll Results: ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਦੇ ਚੋਟੀ ਦੇ ਆਗੂਆਂ ਨੇ ਵੀਰਵਾਰ ਨੂੰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਇਕ ਸਮੀਖਿਆ ਮੀਟਿੰਗ ਕਰ ਕੇ ਚੋਣ ਨਤੀਜਿਆਂ ਦਾ ਜਾਇਜ਼ਾ ਲਿਆ ਅਤੇ ਇਸ ‘ਅਣਕਿਆਸੀ’ ਹਾਰ ਦੇ ਕਾਰਨਾਂ ਬਾਰੇ ਵਿਚਾਰ-ਚਰਚਾ ਕੀਤੀ। ਮੀਟਿੰਗ ਖੜਗੇ ਦੀ ਰਿਹਾਇਸ਼ 10, ਰਾਜਾਜੀ ਮਾਰਗ ਵਿਖੇ ਹੋਈ।

Advertisement

ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਰਾਹੁਲ ਗਾਂਧੀ ਹਰਿਆਣਾ ਦੇ ਕਾਂਗਰਸੀਆਂ ਤੋਂ ਕਾਫ਼ੀ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਨੇ ਜਿੱਤ ਤੇ ਪਾਰਟੀ ਹਿੱਤਾਂ ਨਾਲੋਂ ਆਪਣੇ ਜ਼ਾਤੀ ਹਿੱਤਾਂ ਨੂੰ ਜ਼ਿਆਦਾ ਤਰਜੀਹ ਦਿੱਤੀ। ਪਾਰਟੀ ਨੇ ਹਾਰ ਲਈ ‘ਚੋਣ ਕਮਿਸ਼ਨ’ ਉਤੇ ਵੀ ਦੋਸ਼ ਲਾਏ ਹਨ।

ਮੀਟਿੰਗ ਵਿਚ ਕਾਂਗਰਸ ਪ੍ਰਧਾਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਕੁੱਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੇ ਜਨਰਲ ਸਕੱਤਰ ਜਥੇਬੰਦਕ ਕੇਸੀ ਵੇਣੂਗੋਪਾਲ, ਚੋਣਾਂ ਲਈ ਪਾਰਟੀ ਦੇ ਅਬਜ਼ਰਵਰ ਅਸ਼ੋਕ ਗਹਿਲੋਤ ਤੇ ਅਜੇ ਮਾਕਨ ਅਤੇ ਸੂਬੇ ਲਈ ਏਆਈਸੀਸੀ ਦੇ ਸਕੱਤਰ ਸ਼ਾਮਲ ਹੋਏ। ਕਾਂਗਰਸ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਨੇ ਮੀਟਿੰਗ ਵਿਚ ਆਨਲਾਈਨ ਢੰਗ ਨਾਲ ਸ਼ਿਰਕਤ ਕੀਤੀ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਅਜੇ ਮਾਕਨ ਨੇ ਕਿਹਾ, ‘‘ਅਸੀਂ ਹਰਿਆਣਾ ਦੇ ਚੋਣ ਨਤੀਜਿਆਂ ’ਤੇ ਸਮੀਖਿਆ ਮੀਟਿੰਗ ਕੀਤੀ ਹੈ। ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ, ਜੋ ਐਗਜ਼ਿਟ ਪੋਲਜ਼ ਤੇ ਚੋਣ ਸਰਵੇਖਣਾਂ ਨੇ ਦਿਖਾਇਆ, ਨਤੀਜੇ ਉਸ ਮੁਤਾਬਕ ਅਣਕਿਆਸੇ ਰਹੇ ਹਨ। ਐਗਜ਼ਿਟ ਪੋਲਜ਼ ਤੇ ਅਸਲ ਨਤੀਜਿਆਂ ਵਿਚ ਭਾਰੀ ਫ਼ਰਕ ਸੀ।’’

ਉਨ੍ਹਾਂ ਕਿਹਾ, ‘‘ਅਸੀਂ ਇਸ ਬਾਰੇ ਚਰਚਾ ਕੀਤੀ, ਇਹ ਵੀ ਘੋਖਿਆ ਕਿ ਇਸ ਦੇ ਕੀ ਕਾਰਨ ਹੋ ਸਕਦੇ ਹਨ। ਅਸੀਂ ਇਸ ਮਾਮਲੇ ਉਤੇ ਢੁਕਵੇਂ ਕਦਮ ਚੁੱਕਾਂਗੇ।... ਹਾਰ ਦੇ ਕਈ ਕਾਰਨ ਹਨ, ਚੋਣ ਕਮਿਸ਼ਨ ਤੋਂ  ਲੈ ਕੇ ਅੰਦਰੂਨੀ ਮਤਭੇਦਾਂ ਤੱਕ, ਜਿਨ੍ਹਾਂ ਸਾਰਿਆਂ ਉਤੇ ਅਸੀਂ ਚਰਚਾ ਕੀਤੀ ਹੈ ਅਤੇ ਭਵਿੱਖ ਵਿਚ ਹੋਰ ਚਰਚਾ ਕਰਾਂਗੇ ਕਿਉਂਕਿ ਇਹ ਬਹੁਤ ਵੱਡਾ ਝਟਕਾ ਹੈ...।’’

ਮੀਟਿੰਗ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਿਸੰਘ ਹੁੱਡਾ ਅਤੇ ਏਆਈਸੀਸੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਦੇ ਨਾ ਪੁੱਜਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ, ਉਹ ਸਾਰੇ ਇਸ ਵਿਚ ਸ਼ਾਮਲ ਹੋਏ। -ਏਜੰਸੀਆਂ

Advertisement
×