ਕਾਂਗਰਸ ਵੱਲੋਂ ‘ਬੂਥ ਪਰ ਵੋਟ ਚੋਰੀ’ ਸਿਰਲੇਖ ਹੇਠ ਵੀਡੀਓ ਜਾਰੀ, ਖੜਗੇ ਨੇ ਲੋਕਾਂ ਨੂੰ ਆਵਾਜ਼ ਚੁੱਕਣ ਲਈ ਕਿਹਾ
ਕਾਂਗਰਸ ਪਾਰਟੀ ਨੇ ਬੁੱਧਵਾਰ ਨੂੰ 'ਵੋਟ ਚੋਰੀ' ਦੇ ਦੋਸ਼ਾਂ ਵਿਰੁੱਧ ਮੁਹਿੰਮ ਨੂੰ ਤੇਜ਼ ਕਰਦਿਆਂ ਇੱਕ ਨਵੀਂ ਵੀਡੀਓ ਜਾਰੀ ਕੀਤੀ ਜਿਸ ਵਿੱਚ ਦਿਖਾਇਆ ਗਿਆ ਕਿ ਕਿਵੇਂ ਫਰਜ਼ੀ ਵੋਟਾਂ ਪਾਈਆਂ ਜਾ ਰਹੀਆਂ ਹਨ। ਪਾਰਟੀ ਮੁਖੀ ਮਲਿਕਾਰਜੁਨ ਖੜਗੇ ਨੇ ਲੋਕਾਂ ਨੂੰ ਆਵਾਜ਼ ਉਠਾਉਣ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਭਾਜਪਾ ਦੀ ਜਗੜ ਤੋਂ ਬਚਾਉਣ ਲਈ ਕਿਹਾ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇੱਕ ਮਿੰਟ ਦੀ ਵੀਡੀਓ ਸਾਂਝੀ ਕੀਤੀ ਅਤੇ ਕਿਹਾ, ‘‘ਆਪਕੇ ਵੋਟ ਕੀ ਚੋਰੀ ਆਪਕੇ ਅਧਿਕਾਰ ਕੀ ਚੋਰੀ, ਆਪਕੀ ਪਹਿਚਾਨ ਕੀ ਚੋਰੀ ਹੈ।’’
‘ਬੂਥ ਪਰ ਵੋਟ ਚੋਰੀ’ ਸਿਰਲੇਖ ਵਾਲੀ ਇਸ ਵੀਡੀਓ ਨੂੰ ਟੈਗ ਕਰਦੇ ਹੋਏ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ, "ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਨਾ ਦਿਓ। ਇਸ ਵਾਰ ਸਵਾਲ ਪੁੱਛੋ, ਜਵਾਬ ਮੰਗੋ! ਵੋਟ ਚੋਰੀ ਦੇ ਖ਼ਿਲਾਫ਼ ਆਪਣੀ ਆਵਾਜ਼ ਚੁੱਕੋ।’’ ਉਨ੍ਹਾਂ ਨੇ ਐਕਸ ’ਤੇ ਲੋਕਾਂ ਨੂੰ ਆਪਣੇ ਸੰਦੇਸ਼ ਵਿੱਚ ਕਿਹਾ, "ਸੰਵਿਧਾਨਕ ਸੰਸਥਾਵਾਂ ਨੂੰ ਭਾਜਪਾ ਦੀ ਜਕੜ ਤੋਂ ਆਜ਼ਾਦ ਕਰੋ।"
ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਇਹ ਵੀਡੀਓ ਐਕਸ ’ਤੇ ਸਾਂਝੀ ਕੀਤੀ ਅਤੇ ਕਿਹਾ, "ਤੁਹਾਡੀ ਵੋਟ ਦੀ ਚੋਰੀ ਤੁਹਾਡੇ ਅਧਿਕਾਰਾਂ ਦੀ ਚੋਰੀ, ਤੁਹਾਡੀ ਪਛਾਣ ਦੀ ਚੋਰੀ ਹੈ।" ਉਨ੍ਹਾਂ ਕਿਹਾ, ‘‘ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਬਚਾਓ, ਵੋਟ ਚੋਰੀ ਦੇ ਖ਼ਿਲਾਫ਼ ਆਵਾਜ਼ ਉਠਾਓ।’’ ਕਾਂਗਰਸ ਵੱਲੋਂ ਬਣਾਈ ਗਈ ਵੀਡੀਓ ਵਿੱਚ ਇੱਕ ਪਰਿਵਾਰ ਨੂੰ ਪੋਲਿੰਗ ਬੂਥ ਵਿੱਚ ਦਾਖਲ ਹੁੰਦੇ ਦਿਖਾਇਆ ਗਿਆ ਹੈ ਜਿੱਥੇ ਦੋ ਲੋਕ ਉਨ੍ਹਾਂ ਨੂੰ ਦੱਸਦੇ ਹਨ ਕਿ
ਕਾਂਗਰਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ "ਵੋਟ ਚੋਰੀ" ਉਸ ਲਈ ਇੱਕ "ਕਰੋ ਜਾਂ ਮਰੋ" ਦਾ ਮੁੱਦਾ ਹੈ, ਅਤੇ ਇਸ ਦੇ ਦੋਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਰੋਡਮੈਪ ਦਾ ਐਲਾਨ ਕੀਤਾ ਸੀ, ਜਿਸ ਵਿੱਚ 14 ਅਗਸਤ ਦੀ ਸ਼ਾਮ ਨੂੰ 'ਲੋਕਤੰਤਰ ਬਚਾਓ ਮਸ਼ਾਲ ਮਾਰਚ' ਕੱਢਣਾ ਸ਼ਾਮਲ ਹੈ।