ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਂਗਰਸ ਵੱਲੋਂ ਧਨਖੜ ਲਈ ‘ਸਨਮਾਨਜਨਕ ਵਿਦਾਇਗੀ’ ਦੀ ਮੰਗ; ਸਰਕਾਰ ਖਾਮੋਸ਼

ਕਾਂਗਰਸ ਦੇ ਜੈਰਾਮ ਰਮੇਸ਼ ਨੇ ਬੁੱਧਵਾਰ ਸ਼ਾਮੀਂ BAC ਦੀ ਬੈਠਕ ਦੌਰਾਨ ਮੰਗ ਕੀਤੀ; ਨੱਢਾ ਤੇ ਰਿਜਿਜੂ ਨੇ ਵੀ ਨਹੀਂ ਭਰਿਆ ਕੋਈ ਹੁੰਗਾਰਾ; ਰਾਜ ਸਭਾ ਦੇ ਛੇ ਮੈਂਬਰ ਹੋਏ ਸੇਵਾਮੁਕਤ
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਫਾਈਲ ਫੋਟੋ।
Advertisement

ਜਗਦੀਪ ਧਨਖੜ ਵੱਲੋਂ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਚਾਣਚੱਕ ਦਿੱਤੇ ਅਸਤੀਫੇ ਨੂੰ ਲੈ ਕੇ ਸਵਾਲ ਚੁੱਕ ਰਹੀ ਕਾਂਗਰਸ ਨੇ ਸਾਬਕਾ ਉਪ ਰਾਸ਼ਟਰਪਤੀ ਲਈ ‘ਵਿਦਾਇਗੀ ਸਮਾਗਮ’ ਦੀ ਮੰਗ ਕੀਤੀ ਹੈ। ਸਰਕਾਰ ਹਾਲਾਂਕਿ ਵਿਰੋਧੀ ਪਾਰਟੀ ਦੀ ਇਸ ਮੰਗ ਬਾਰੇ ਖਾਮੋਸ਼ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਬੁੱਧਵਾਰ ਸ਼ਾਮੀਂ ਬਿਜ਼ਨਸ ਐਡਵਾਈਜ਼ਰੀ ਕਮੇਟੀ (BAC) ਦੀ ਬੈਠਕ ਦੌਰਾਨ ਇਹ ਮੰਗ ਰੱਖੀ ਸੀ। ਸੂਤਰਾਂ ਨੇ ਕਿਹਾ ਕਿ ਸਰਕਾਰ ਇਸ ਮੁੱਦੇ ’ਤੇ ਖਾਮੋਸ਼ ਹੈ ਅਤੇ ਕੇਂਦਰੀ ਮੰਤਰੀਆਂ ਜੇਪੀ ਨੱਢਾ ਤੇ ਕਿਰਨ ਰਿਜਿਜੂ ਨੇ ਬੈਠਕ ਦੌਰਾਨ ਇਸ ਮੰਗ ਬਾਰੇ ਕੋਈ ਹੁੰਗਾਰਾ ਨਹੀਂ ਭਰਿਆ। ਸੂਤਰਾਂ ਮੁਤਾਬਕ ਵਿਰੋਧੀ ਧਿਰ ਦੇ ਕਿਸ ਆਗੂ ਨੇ ਵੀ ਇਸ ਮੰਗ ਬਾਰੇ ਰਮੇਸ਼ ਦੀ ਹਮਾਇਤ ਕੀਤੀ।

ਕਾਂਗਰਸ ਧਨਖੜ ਲਈ ‘ਸਨਮਾਨਜਨਕ ਵਿਦਾਇਗੀ’ ਦੀ ਮੰਗ ਕਰ ਰਹੀ ਹੈ, ਜੋ ਤਿੰਨ ਸਾਲਾਂ ਤੱਕ ਅਹੁਦੇ ’ਤੇ ਰਹੇ। ਵਿਰੋਧੀ ਪਾਰਟੀ ਨੇ ਧਨਖੜ ਦੇ ਅਚਾਨਕ ਅਸਤੀਫ਼ੇ ’ਤੇ ਸਰਕਾਰ ਨੂੰ ਵੀ ਸਵਾਲ ਕੀਤੇ ਹਨ। ਕਾਂਗਰਸ ਇਹ ਵੀ ਦੋਸ਼ ਲਗਾ ਰਹੀ ਹੈ ਕਿ ਧਨਖੜ ਨੂੰ ਅਸਤੀਫ਼ਾ ਦੇਣ ਲਈ ‘ਮਜਬੂਰ’ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਲਈ ਦਸਤਖ਼ਤ ਕੀਤੇ ਨੋਟਿਸ ਨੂੰ ਸਵੀਕਾਰ ਕਰ ਲਿਆ ਸੀ। ਜਸਟਿਸ ਵਰਮਾ ਦੇ ਘਰੋਂ ਕੁਝ ਮਹੀਨੇ ਪਹਿਲਾਂ ਸੜੇ ਹੋਏ ਨੋਟਾਂ ਦੇ ਬੰਡਲ ਬਰਾਮਦ ਹੋਏ ਸਨ। ਇਹ ਮੰਗ ਅਜਿਹੇ ਸਮੇਂ ਉਠਾਈ ਗਈ ਜਦੋਂ ਰਾਜ ਸਭਾ ਵੀਰਵਾਰ ਨੂੰ ਆਪਣੇ ਛੇ ਮੈਂਬਰਾਂ ਨੂੰ ਵਿਦਾਇਗੀ ਦੇ ਰਹੀ ਹੈ ਜਿਨ੍ਹਾਂ ਅੰਬੂਮਨੀ ਰਾਮਦੌਸ, ਵਾਈਕੋ, ਪੀ ਵਿਲਸਨ, ਐੱਮ. ਸ਼ਨਮੁਗਮ, ਐੱਮ. ਮੁਹੰਮਦ ਅਬਦੁੱਲਾ ਅਤੇ ਐੱਨ ਚੰਦਰਸ਼ੇਖ਼ਰਨ ਸ਼ਾਮਲ ਹਨ। -ਪੀਟੀਆਈ

Advertisement

Advertisement