ਆਧਾਰ ਅਪਡੇਟ ਕਰਨ ਲਈ ਮੁਫ਼ਤ ਆਨਲਾਈਨ ਸਹੂਲਤ ਸਾਲ ਲਈ ਵਧਾਈ
ਨਵੀਂ ਦਿੱਲੀ: ਨਾਗਰਿਕਾਂ ਨੂੰ ਵਿਲੱਖਣ ਪਛਾਣ ਨੰਬਰ ‘ਆਧਾਰ’ ਜਾਰੀ ਕਰਨ ਵਾਲੀ ‘ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ’ (ਯੂਆਈਡੀਏਆਈ) ਨੇ ਦਸਤਾਵੇਜ਼ ਮੁਫ਼ਤ ਆਨਲਾਈਨ ਅਪਡੇਟ ਕਰਨ ਦੀ ਸਹੂਲਤ 14 ਜੂਨ 2026 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਯੂਆਈਡੀਏਆਈ ਨੇ ਐੱਕਸ ’ਤੇ ਕਿਹਾ ਕਿ...
Advertisement
ਨਵੀਂ ਦਿੱਲੀ: ਨਾਗਰਿਕਾਂ ਨੂੰ ਵਿਲੱਖਣ ਪਛਾਣ ਨੰਬਰ ‘ਆਧਾਰ’ ਜਾਰੀ ਕਰਨ ਵਾਲੀ ‘ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ’ (ਯੂਆਈਡੀਏਆਈ) ਨੇ ਦਸਤਾਵੇਜ਼ ਮੁਫ਼ਤ ਆਨਲਾਈਨ ਅਪਡੇਟ ਕਰਨ ਦੀ ਸਹੂਲਤ 14 ਜੂਨ 2026 ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਯੂਆਈਡੀਏਆਈ ਨੇ ਐੱਕਸ ’ਤੇ ਕਿਹਾ ਕਿ ਇਹ ਮੁਫ਼ਤ ਸਹੂਲਤ ‘ਮਾਈਆਧਾਰ’ ਪੋਰਟਲ ’ਤੇ ਉਪਲਬਧ ਹੈ। ਉਸ ਨੇ ਆਧਾਰ ਧਾਰਕਾਂ ਨੂੰ ਜਨਸੰਖਿਆ ਬਾਰੇ ਜਾਣਕਾਰੀ ਦੀ ਸਟੀਕਤਾ ਬਣਾਈ ਰੱਖਣ ਲਈ ਵੇਰਵੇ ਅਪਡੇਟ ਕਰਨ ਦੀ ਅਪੀਲ ਕੀਤੀ ਹੈ। ਅਥਾਰਿਟੀ ਨੇ ਕਿਹਾ, ‘ਯੂਆਈਡੀਏਆਈ ਨੇ ਲੱਖਾਂ ਆਧਾਰ ਨੰਬਰ ਧਾਰਕਾਂ ਨੂੰ ਲਾਭ ਪਹੁੰਚਾਉਣ ਲਈ ਮੁਫ਼ਤ ਆਨਲਾਈਨ ਦਸਤਾਵੇਜ਼ ਅਪਲੋਡ ਸਹੂਲਤ 14 ਜੂਨ 2026 ਤੱਕ ਵਧਾ ਦਿੱਤੀ ਹੈ। ਇਹ ਮੁਫ਼ਤ ਸੇਵਾ ਮਾਈਆਧਾਰ ਪੋਰਟਲ ’ਤੇ ਉਪਲਬਧ ਹੈ। ਯੂਆਈਡੀਏਆਈ ਲੋਕਾਂ ਨੂੰ ਆਪੋ-ਆਪਣੇ ਆਧਾਰ ਵਿੱਚ ਅਪਡੇਟ ਕੀਤੇ ਦਸਤਾਵੇਜ਼ ਰੱਖਣ ਲਈ ਉਤਸ਼ਾਹਿਤ ਕਰ ਰਿਹਾ ਹੈ।’ -ਪੀਟੀਆਈ
Advertisement
Advertisement
×