Communal violence in Pune's Yavat: 500 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਚਾਰ ਕੇਸ ਦਰਜ; 17 ਹਿਰਾਸਤ ’ਚ ਲਏ
Communal violence in Pune's Yavat: Four cases filed against over 500 persons; 17 of them detained; ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਮਗਰੋਂ ਭੜਕੀ ਸੀ ਹਿੰਸਾ
Advertisement
ਪੁਲੀਸ ਨੇ ਕਥਿਤ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਪੁਣੇ ਜ਼ਿਲ੍ਹੇ ਦੀ Daund ਤਹਿਸੀਲ ਦੇ ਯਵਤ ਪਿੰਡ ਵਿੱਚ ਹੋਈਆਂ ਝੜਪਾਂ ਨੂੰ ਲੈ ਕੇ 500 ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਅੱਗਜ਼ਨੀ ਤੇ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਚਾਰ ਕੇਸ ਦਰਜ ਕੀਤੇ ਹਨ ਤੇ ਇਨ੍ਹਾਂ ਵਿੱਚ 17 ਨੂੰ ਹਿਰਾਸਤ ’ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਉਸ ਨੌਜਵਾਨ ਜਿਸ ਨੇ ਪੋਸਟ ਅਪਲੋਡ ਕੀਤੀ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਵਿਰੁੱਧ ਇੱਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਯਵਤ ਪਿੰਡ ’ਚ ਫਿਰਕੂ ਤਣਾਅ ਪੈਦਾ ਹੋ ਗਿਆ ਸੀ ਤੇ ਹਿੰਸਾ ਦੀਆਂ ਵੱਖ ਵੱਖ ਘਟਨਾਵਾਂ ਸਾਹਮਣੇ ਆਈਆਂ ਸਨ ਜਿਸ ਵਿੱਚ ਸੋਸ਼ਲ ਮੀਡੀਆ ਪੋਸਟ ਤੋਂ ਨਾਰਾਜ਼ ਲੋਕਾਂ ਨੇ ਭੰਨਤੋੜ ਕੀਤੀ ਅਤੇ ਪ੍ਰਾਪਰਟੀ ਨੂੰ ਅੱਗ ਲਾ ਦਿੱਤੀ ਸੀ
ਯਵਤ ਥਾਣੇ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਹਿੰਸਾ ਦੇ ਸਬੰਧ ’ਚ ਹੁਣ ਤੱਕ ਅਸੀਂ ਕੁੱਲ ਪੰਜ ਕੇਸ ਦਰਜ ਕੀਤੇ ਹਨ। ਚਾਰ ਕੇਸ 500 ਤੋਂ ਵੱਧ ਵਿਅਕਤੀਆਂ ਜੋ ਭੰਨਤੋੜ ਤੇ ਅੱਗਜ਼ਨੀ ਦੀਆਂ ਘਟਨਾਵਾਂ ’ਚ ਸ਼ਾਮਲ ਸਨ, ਖ਼ਿਲਾਫ਼ ਦਰਜ ਕੀਤੇ ਗਏ ਹਨ। ਇਨ੍ਹਾਂ 500 ਤੋਂ ਵੱਧ ਲੋਕਾਂ ਵਿੱਚੋਂ 100 ਤੋਂ ਵੱਧ ਦੀ ਪਛਾਣ ਕਰ ਲਈ ਗਈ ਹੈ ਤੇ 17 ਨੂੰ ਹਿਰਾਸਤ ’ਚ ਲਿਆ ਗਿਆ ਹੈ। ’’
ਉਨ੍ਹਾਂ ਕਿਹਾ ਕਿ ਚਾਰ ਕੇਸਾਂ ਤੋਂ ਇਲਾਵਾ ਕੇਸਾਂ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਉਣ ਵਾਲੇ ਨੌਜਵਾਨ ਖਿਲਾਫ਼ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਯਵਤ ’ਚ ਪਾਬੰਦੀਆਂ ਹੁਕਮ ਜਾਰੀ ਕੀਤੇ ਗਏ ਸਨ ਤੇ ਹੁਣ ਸਥਿਤੀ ਕਾਬੂ ਹੇਠ ਹੈ।
Advertisement
×