ਕਰਨਲ ਸੋਫ਼ੀਆ ਕੁਰੈਸ਼ੀ ਦਾ ਪਰਿਵਾਰ ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਵਿਚ ਸ਼ਾਮਲ
Col Sofia Qureshi's family joins PM's roadshow on Vadodara
ਉਜਵਲ ਜਲਾਲੀ
ਨਵੀਂ ਦਿੱਲੀ, 26 ਮਈ
Operation Sindoor ਬਾਰੇ ਭਾਰਤੀ ਪ੍ਰੈੱਸ ਕਾਨਫਰੰਸਾਂ ਦੀ ਅਗਵਾਈ ਕਰਨ ਵਾਲੀ ਕਰਨਲ ਸੋਫ਼ੀਆ ਕੁਰੈਸ਼ੀ ਦਾ ਪਰਿਵਾਰ ਅੱਜ ਵਡੋਦਰਾ (ਗੁਜਰਾਤ) ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਵਿਚ ਸ਼ਾਮਲ ਹੋਇਆ। ਕੁਰੈਸ਼ੀ ਇੱਕ ਅਜਿਹੇ ਪਰਿਵਾਰ ਤੋਂ ਹੈ ਜਿਸਦੀਆਂ ਜੜ੍ਹਾਂ ਫੌਜ ਵਿੱਚ ਹਨ, ਉਹ 1999 ਵਿੱਚ ਭਾਰਤੀ ਥਲ ਸੈਨਾ ਵਿੱਚ ਸ਼ਾਮਲ ਹੋਈ ਸੀ। 2016 ਵਿੱਚ ਉਹ ਇੱਕ ਬਹੁ-ਰਾਸ਼ਟਰੀ ਫੌਜੀ ਮਸ਼ਕ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ। ਸੋਫੀਆ ਕੁਰੈਸ਼ੀ ਦੀ ਭੈਣ ਅਤੇ ਹੋਰ ਪਰਿਵਾਰਕ ਮੈਂਬਰ ਪ੍ਰਧਾਨ ਮੰਤਰੀ ਦੀ ਇੱਕ ਝਲਕ ਪਾਉਣ ਲਈ ਵਡੋਦਰਾ ਦੀਆਂ ਗਲੀਆਂ ਵਿੱਚ ਕਤਾਰਾਂ ਵਿੱਚ ਖੜ੍ਹੇ ਹਨ। Operation Sindoor ਲਈ ਭਾਰਤੀ ਫੌਜ ਦੀ ਪ੍ਰਸ਼ੰਸਾ ਕਰਨ ਵਾਲੇ ਪੋਸਟਰ ਪਿਛੋਕੜ ਵਿਚ ਲੱਗੇ ਸਨ। ਇਹ ਪਹਿਲਗਾਮ ਦਹਿਸ਼ਤੀ ਹਮਲੇ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ, ਪ੍ਰਤੀ ਭਾਰਤ ਦੀ ਰਾਸ਼ਟਰੀ ਪ੍ਰਤੀਕਿਰਿਆ ਸੀ।
ਕਰਨਲ ਸੋਫੀਆ ਕੁਰੈਸ਼ੀ ਦੇ ਭਰਾ ਸੰਜੈ ਕੁਰੈਸ਼ੀ ਨੇ ਕਿਹਾ, ‘‘ਅੱਜ ਦੇ ਰੋਡ ਸ਼ੋਅ ਲਈ ਵੱਡੀ ਗਿਣਤੀ ਲੋਕ ਜੁੜੇ ਹਨ, ਜੋ ਬਹੁਤ ਸ਼ਾਨਦਾਰ ਹੈ। ਮੈਨੂੰ ਖੁਸ਼ੀ ਹੈ ਕਿ ਲੋਕ ਇੱਥੇ Operation Sindoor ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਆਏ ਹਨ, ਜਿਵੇਂ ਅਸੀਂ ਇੱਥੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਥੇ ਹਨ, ਉਨ੍ਹਾਂ ਨੇ ਸਾਨੂੰ ਵਧਾਈ ਦਿੱਤੀ ਅਤੇ ਅਸੀਂ ਉਨ੍ਹਾਂ ਦਾ ਸਵਾਗਤ ਕੀਤਾ। ਅਸੀਂ ਬਹੁਤ ਖੁਸ਼ ਅਤੇ ਉਤਸ਼ਾਹਿਤ ਹਾਂ।’’
ਕਰਨਲ ਕੁਰੈਸ਼ੀ ਦੀ ਭੈਣ ਸ਼ਾਇਨਾ ਸੁਨੇਸਰਾ ਨੇ ਕਿਹਾ ਕਿ ਉਹ Operation Sindoor ਦਾ ਜਸ਼ਨ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਵਿੱਚ ਉੱਥੇ ਸਨ। ਸੁਨੇਸਰਾ ਨੇ ਕਿਹਾ, ‘‘ਆਪ੍ਰੇਸ਼ਨ ਬਾਰੇ ਆਊਟਰੀਚ ਦੀ ਅਗਵਾਈ ਦੋ ਔਰਤਾਂ ਕਰ ਰਹੀਆਂ ਸਨ, ਜਿਨ੍ਹਾਂ ਵਿੱਚੋਂ ਇੱਕ ਮੇਰੀ ਭੈਣ ਸੀ ਅਤੇ ਉਨ੍ਹਾਂ ਨੇ ਇਸ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਸਫਲਤਾਪੂਰਵਕ ਪੂਰਾ ਕੀਤਾ। ਆਪ੍ਰੇਸ਼ਨ ਦੌਰਾਨ ਦੇਸ਼ ਵਿੱਚ ਕੋਈ ਡਰ ਨਹੀਂ ਸੀ। ਪ੍ਰਧਾਨ ਮੰਤਰੀ ਮੋਦੀ ਨੂੰ ਦੇਖਣਾ ਇੱਕ ਵੱਖਰਾ ਅਹਿਸਾਸ ਸੀ।’’ ਰੋਡ ਸ਼ੋਅ ਵਿੱਚ ਕਈ ਅਫਰੀਕੀ ਵਿਦਿਆਰਥੀ ਵੀ ਲਾਈਨ ਵਿੱਚ ਖੜ੍ਹੇ ਸਨ।