Climate change: ਇਸ ਵਾਰ ਜਲਦੀ ਤੇ ਵੱਧ ਗਰਮੀ ਪਵੇਗੀ: ਮੌਸਮ ਵਿਗਿਆਨੀ
ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ
Advertisement
ਨਵੀਂ ਦਿੱਲੀ, 9 ਮਾਰਚ
The India Meteorological Department (IMD) has predicted an early summer this year: ਵਾਤਾਵਰਨ ਵਿਗਿਆਨੀਆਂ ਨੇ ਅੱਜ ਦੱਸਿਆ ਕਿ ਦੇਸ਼ ਵਿਚ ਵਾਤਾਵਰਨ ਤਬਦੀਲੀ ਦਾ ਅਸਰ ਵਧ ਰਿਹਾ ਹੈ ਤੇ ਇਸ ਸਾਲ ਗਰਮੀ ਜ਼ਿਆਦਾ ਤੇ ਆਮ ਨਾਲੋਂ ਜਲਦੀ ਪਵੇਗੀ।
Advertisement
ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਇਸ ਵਾਰ ਕਈ ਸੂਬਿਆਂ ਵਿਚ ਗਰਮ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਮੌਸਮ ਵਿਭਾਗ ਨੇ ਇਸ ਵਾਰ ਜਲਦੀ ਗਰਮੀ ਪੈਣ ਤੇ ਵੱਧ ਤਾਪਮਾਨ ਦੀ ਪੇਸ਼ੀਨਗੋਈ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ 1901 ਤੋਂ ਬਾਅਦ ਹੁਣ ਆਪਣਾ ਸਭ ਤੋਂ ਗਰਮ ਫਰਵਰੀ ਮਹੀਨੇ ਦਾ ਤਜਰਬਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਤਬਦੀਲੀ ਕਾਰਨ ਜਲਵਾਯੂ ਵਿਚ ਵਿਕਾਰ ਆ ਰਹੇ ਹਨ ਤੇ ਹਰ ਸਾਲ ਪਹਿਲਾਂ ਵਾਲਾ ਮੌਸਮ ਨਹੀਂ ਰਹਿੰਦਾ।
Advertisement
×