ਚਿਰਾਗ ਪਾਸਵਾਨ ਨੇ ਤਖਤ ਪਟਨਾ ਸਾਹਿਬ ਮੱਥਾ ਟੇਕਿਆ
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਅੱਜ ਆਪਣੇ ਪਰਿਵਾਰ ਸਣੇ ਤਖਤ ਪਟਨਾ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਹ ਕੇਸਰੀ ਪਰਨਾ ਬੰਨ੍ਹ ਕੇ ਗੁਰਦੁਆਰੇ ਆਏ ਤੇ ਲੰਗਰ ਛਕਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ’ਤੇ ਪੋਸਟ ਕਰ ਕੇ ਕਿਹਾ, ਅੱਜ ਤਖਤ ਪਟਨਾ ਸਾਹਿਬ...
**EDS: THIRD PARTY IMAGE** In this image posted on Nov. 16, 2025, Union Minister Chirag Paswan with his family during a visit to the Takhat Sri Harimandir Ji Patna Sahib, in Patna. (@iChiragPaswan/X via PTI Photo)(PTI11_16_2025_000248A)
Advertisement
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਅੱਜ ਆਪਣੇ ਪਰਿਵਾਰ ਸਣੇ ਤਖਤ ਪਟਨਾ ਸਾਹਿਬ ਮੱਥਾ ਟੇਕਿਆ। ਇਸ ਮੌਕੇ ਉਹ ਕੇਸਰੀ ਪਰਨਾ ਬੰਨ੍ਹ ਕੇ ਗੁਰਦੁਆਰੇ ਆਏ ਤੇ ਲੰਗਰ ਛਕਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ’ਤੇ ਪੋਸਟ ਕਰ ਕੇ ਕਿਹਾ, ਅੱਜ ਤਖਤ ਪਟਨਾ ਸਾਹਿਬ ਵਿਚ ਪਰਿਵਾਰ ਸਣੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਤੇ ਗੁਰੂ ਮਹਾਰਾਜ ਅੱਗੇ ਬਿਹਾਰ ਦੀ ਸ਼ਾਂਤੀ ਤੇ ਕਲਿਆਣ ਦੀ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਵਿਚ ਸਾਲ 1666 ਵਿਚ ਹੋਇਆ ਸੀ ਤੇ ਉਨ੍ਹਾਂ ਦੇ ਜੀਵਨ ਦੇ ਮੁੱਢਲੇ ਸਾਲ ਇੱਥੇ ਹੀ ਬਿਤਾਏ ਸਨ।
Advertisement
Advertisement
×

