DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤ ਨਾਲ ਸੰਘਰਸ਼ ਦੌਰਾਨ ਚੀਨ ਦੇ ਹਥਿਆਰਾਂ ਨੇ ‘ਬਹੁਤ ਵਧੀਆ’ ਪ੍ਰਦਰਸ਼ਨ ਕੀਤਾ: ਪਾਕਿਸਤਾਨੀ ਜਨਰਲ

ਪਾਕਿਸਤਾਨ ਦੇ ਦਰਜਨ ਜਹਾਜ਼ ਡਿੱਗਣ ਬਾਰੇ ਭਾਰਤ ਦਾ ਦਾਅਵਾ ਕੀਤਾ ਖਾਰਜ

  • fb
  • twitter
  • whatsapp
  • whatsapp
featured-img featured-img
ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦੀ ਫਾਈਲ ਫੋਟੋ।
Advertisement
ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਦਾਅਵਾ ਕੀਤਾ ਹੈ ਕਿ ਮਈ ਵਿੱਚ ਭਾਰਤ ਨਾਲ ਹੋਏ ਚਾਰ ਰੋਜ਼ਾ ਫੌਜੀ ਸੰਘਰਸ਼ ਦੌਰਾਨ ਤਾਇਨਾਤ ਕੀਤੇ ਗਏ ਚੀਨੀ ਹਥਿਆਰ ਪ੍ਰਣਾਲੀਆਂ ਨੇ "ਬਹੁਤ ਹੀ ਵਧੀਆ" ਪ੍ਰਦਰਸ਼ਨ ਕੀਤਾ।

‘ਡਾਅਨ’ ਅਖਬਾਰ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਚੌਧਰੀ ਜੋ ਹਥਿਆਰਬੰਦ ਸੈਨਾਵਾਂ ਦੀ ਮੀਡੀਆ ਸ਼ਾਖਾ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਦੇ ਡਾਇਰੈਕਟਰ ਜਨਰਲ ਹਨ, ਨੇ ਇਹ ਟਿੱਪਣੀਆਂ ਬਲੂਮਬਰਗ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕੀਤੀਆਂ, ਜੋ ਪਿਛਲੇ ਹਫਤੇ ਕੀਤੀ ਗਈ ਸੀ ਤੇ ਅਤੇ ਸੋਮਵਾਰ ਨੂੰ ਪ੍ਰਕਾਸ਼ਿਤ ਹੋਈ। ਚੌਧਰੀ ਨੇ ਕਥਿਤ ਤੌਰ ’ਤੇ ਕਿਹਾ, "ਬੇਸ਼ੱਕ ਹਾਲ ਹੀ ਵਿੱਚ ਨਵੇਂ ਚੀਨੀ ਹਥਿਆਰਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ।" ਉਨ੍ਹਾਂ ਅੱਗੇ ਕਿਹਾ, "ਅਸੀਂ ਹਰ ਤਰ੍ਹਾਂ ਦੀ ਤਕਨਾਲੋਜੀ ਲਈ ਰਾਹ ਖੁੱਲ੍ਹੇ ਰੱਖੇ ਹਨ।" ਉਨ੍ਹਾਂ ਭਾਰਤ ਦੇ ਇਸ ਦਾਅਵੇ ਦਾ ਵੀ ਖੰਡਨ ਕੀਤਾ ਕਿ ਸੰਘਰਸ਼ ਦੌਰਾਨ ਪਾਕਿਸਤਾਨ ਨੇ ਘੱਟੋ ਘੱਟ ਦਰਜਨ ਫੌਜੀ ਜਹਾਜ਼ ਗੁਆਏ ਹਨ। ਉਨ੍ਹਾਂ ਕਿਹਾ, "ਪਾਕਿਸਤਾਨ ਨੇ ਕਦੇ ਵੀ ਅੰਕੜਿਆਂ ਤੇ ਤੱਥਾਂ ਨਾਲ ਖੇਡਣ ਦੀ ਕੋਸ਼ਿਸ਼ ਨਹੀਂ ਕੀਤੀ।" ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਹਵਾਈ ਸੈਨਾ ਨੇ ਮਈ ਦੇ ਸੰਘਰਸ਼ ਦੌਰਾਨ ਚੀਨ ’ਚ ਬਣੇ ਜੇ-10ਸੀ (J-10C) ਜਹਾਜ਼ਾਂ ਦੀ ਵਰਤੋਂ ਕੀਤੀ ਸੀ। -ਪੀਟੀਆਈ

Advertisement

Advertisement
Advertisement
×