ਚੀਨੀ ਮਾਹਿਰਾਂ ਨੂੰ ਅਮਰੀਕੀ ਹਮਲੇ ਦੀ ਸਫ਼ਲਤਾ ’ਤੇ ਸ਼ੱਕ
ਪੇਈਚਿੰਗ, 22 ਜੂਨ ਚੀਨੀ ਮਾਹਿਰਾਂ ਨੇ ਅਮਰੀਕਾ ਵੱਲੋਂ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਗਏ ‘ਬੰਕਰ-ਬਸਟਰ’ ਬੰਬਾਂ ਦੇ ਅਸਰਅੰਦਾਜ਼ ਹੋਣ ’ਤੇ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਰਾਨ ਦੇ ਪਰਮਾਣੂ ਟਿਕਾਣੇ ਪਹਾੜੀਆਂ ਦੇ ਬਹੁਤ ਹੇਠਾਂ...
Advertisement
ਪੇਈਚਿੰਗ, 22 ਜੂਨ
ਚੀਨੀ ਮਾਹਿਰਾਂ ਨੇ ਅਮਰੀਕਾ ਵੱਲੋਂ ਇਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਵਰਤੇ ਗਏ ‘ਬੰਕਰ-ਬਸਟਰ’ ਬੰਬਾਂ ਦੇ ਅਸਰਅੰਦਾਜ਼ ਹੋਣ ’ਤੇ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਰਾਨ ਦੇ ਪਰਮਾਣੂ ਟਿਕਾਣੇ ਪਹਾੜੀਆਂ ਦੇ ਬਹੁਤ ਹੇਠਾਂ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਆਸਾਨੀ ਨਾਲ ਤਬਾਹ ਕਰਨਾ ਮੁਸ਼ਕਲ ਹੋਵੇਗਾ। ਚੀਨੀ ਕੌਮਾਂਤਰੀ ਅਧਿਐਨ ਇੰਸਟੀਚਿਊਟ ’ਚ ਸਹਾਇਕ ਖੋਜ ਫੈਲੋ ਲੀ ਜ਼ਿਕਸਿਨ ਨੇ ਗਲੋਬਲ ਟਾਈਮਜ਼ ਨੂੰ ਦੱਸਿਆ ਕਿ ਫੋਰਦੋ ਪਰਮਾਣੂ ਕੇਂਦਰ ਕਰੀਬ 100 ਮੀਟਰ ਦੀ ਡੂੰਘਾਈ ’ਤੇ ਹੈ ਅਤੇ ਉਸ ਨੂੰ ਸਿਰਫ਼ ਇਕ ਜਾਂ ਦੋ ਹਮਲਿਆਂ ਨਾਲ ਪੂਰੀ ਤਰ੍ਹਾਂ ਤਬਾਹ ਕਰਨਾ ਬਹੁਤ ਮੁਸ਼ਕਲ ਹੈ। ਇਥੋਂ ਤੱਕ ਕਿ ਬੰਕਰ-ਬਸਟਰ ਬੰਬਾਂ ਨਾਲ ਵੀ ਤਬਾਹ ਨਹੀਂ ਕੀਤਾ ਜਾ ਸਕਦਾ ਹੈ। -ਪੀਟੀਆਈ
Advertisement
Advertisement
×