DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੱਤੀਸਗੜ੍ਹ: ਕਬੱਡੀ ਮੈਚ ਦੌਰਾਨ ਕਰੰਟ ਲੱਗਣ ਨਾਲ ਤਿੰਨ ਦੀ ਮੌਤ, ਤਿੰਨ ਝੁਲਸੇ

ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ ਵਿਚ ਕਬੱਡੀ ਮੈਚ ਦੌਰਾਨ ਦਰਸ਼ਕਾਂ ਦੇ ਬੈਠਣ ਲਈ ਟੈਂਟ ਦੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਝੁਲਸ ਗਏ। ਪੁਲੀਸ ਅਧਿਕਾਰੀ...
  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਛੱਤੀਸਗੜ੍ਹ ਦੇ ਕੋਂਡਾਗਾਓਂ ਜ਼ਿਲ੍ਹੇ ਵਿਚ ਕਬੱਡੀ ਮੈਚ ਦੌਰਾਨ ਦਰਸ਼ਕਾਂ ਦੇ ਬੈਠਣ ਲਈ ਟੈਂਟ ਦੇ ਬਿਜਲੀ ਦੀਆਂ ਹਾਈ ਟੈਨਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗਣ ਕਰਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਝੁਲਸ ਗਏ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨਿੱਚਰਵਾਰ ਰਾਤ ਨੂੰ ਬੜੇਰਾਜਪੁਰ ਵਿਕਾਸ ਬਲਾਕ ਅਧੀਨ ਰਵਾਸਵਾਹੀ ਪਿੰਡ ਵਿੱਚ ਵਾਪਰੀ, ਜਿੱਥੇ ਕਬੱਡੀ ਮੈਚ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅਚਾਨਕ ਆਏ ਤੂਫਾਨ ਕਾਰਨ 11-ਕੇਵੀ ਬਿਜਲੀ ਦੀ ਲਾਈਨ ਮੈਦਾਨ ’ਤੇ ਲੱਗੇ ਤੰਬੂ ਦੇ ਲੋਹੇ ਦੇ ਖੰਭੇ ਨੂੰ ਛੂਹ ਗਈ, ਜਿਸ ਕਾਰਨ ਕਈਆਂ ਨੂੰ ਬਿਜਲੀ ਦਾ ਝਟਕਾ ਲੱਗਿਆ।

Advertisement

ਸਥਾਨਕ ਪਿੰਡ ਵਾਸੀਆਂ ਨੇ ਛੇ ਪੀੜਤਾਂ ਨੂੰ ਵਿਸ਼ਰਾਮਪੁਰੀ ਦੇ ਇੱਕ ਹਸਪਤਾਲ ਪਹੁੰਚਾਇਆ ਜਿੱਥੇ ਉਨ੍ਹਾਂ ਵਿੱਚੋਂ ਤਿੰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇੱਕ ਐਡਵਾਂਸਡ ਮੈਡੀਕਲ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਖਿਡਾਰੀ ਸਤੀਸ਼ ਨੇਤਾਮ, ਜੋ ਦਰਸ਼ਕਾਂ ਵਿੱਚ ਸ਼ਾਮਲ ਸੀ ਅਤੇ ਨੇੜਲੇ ਪਿੰਡਾਂ ਦੇ ਸ਼ਿਆਮ ਲਾਲ ਨੇਤਾਮ ਤੇ ਸੁਨੀਲ ਸ਼ੋਰੀ ਵਜੋਂ ਹੋਈ ਹੈ।

Advertisement
×