ਛੱਤੀਸਗੜ੍ਹ: ਐਸਯੂਵੀ ਛੱਪੜ ਵਿੱਚ ਡਿੱਗੀ; ਛੇ ਹਲਾਕ; ਇੱਕ ਜ਼ਖ਼ਮੀ
ਰਾਏਪੁਰ, 2 ਨਵੰਬਰ Six dead, one injured as SUV falls into pond in Chhattisgarh: ਛੱਤੀਸਗੜ੍ਹ ਦੇ ਬਲਰਾਮਪੁਰ ਵਿੱਚ ਇਕ ਐਸਯੂਵੀ ਛੱਪੜ ਵਿੱਚ ਜਾ ਡਿੱਗੀ ਜਿਸ ਕਾਰਨ ਇੱਕ ਨਾਬਾਲਗ ਲੜਕੀ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ...
Advertisement
ਰਾਏਪੁਰ, 2 ਨਵੰਬਰ
Six dead, one injured as SUV falls into pond in Chhattisgarh: ਛੱਤੀਸਗੜ੍ਹ ਦੇ ਬਲਰਾਮਪੁਰ ਵਿੱਚ ਇਕ ਐਸਯੂਵੀ ਛੱਪੜ ਵਿੱਚ ਜਾ ਡਿੱਗੀ ਜਿਸ ਕਾਰਨ ਇੱਕ ਨਾਬਾਲਗ ਲੜਕੀ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਜਪੁਰ ਪੁਲੀਸ ਸਟੇਸ਼ਨ ਅਧੀਨ ਬੁੱਢਾ ਬਗੀਚਾ ਮੁੱਖ ਸੜਕ ’ਤੇ ਲੱਧਾ ਮੋੜ ’ਤੇ ਅੱਜ ਰਾਤ ਵੇਲੇ ਵਾਪਰਿਆ। ਇਹ ਗੱਡੀ ਸੂਰਜਪੁਰ ਜ਼ਿਲ੍ਹੇ ਵੱਲ ਜਾ ਰਹੀ ਸੀ ਜਦੋਂ ਸੜਕ ਤੋਂ ਤਿਲਕ ਕੇ ਛੱਪੜ ਵਿੱਚ ਜਾ ਡਿੱਗੀ। ਉਨ੍ਹਾਂ ਦੱਸਿਆ ਕਿ ਗੱਡੀ ਵਿਚ ਸਵਾਰ ਸਾਰੇ ਜਣੇ ਲਾਰੀਮਾ ਪਿੰਡ ਦੇ ਰਹਿਣ ਵਾਲੇ ਸਨ। ਮੌਕੇ ’ਤੇ ਪਹੁੰਚੀ ਪੁਲੀਸ ਟੀਮ ਨੇ ਜ਼ਖਮੀ ਡਰਾਈਵਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ। ਪੀਟੀਆਈ
Advertisement
Advertisement
×