ਛੱਤੀਸਗੜ੍ਹ: ਪੁਲੀਸ ਮੁਕਾਬਲੇ ’ਚ ਇੱਕ ਨਕਸਲੀ ਢੇਰ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਏਰਰਾਬੋਰ ਥਾਣਾ ਖੇਤਰ ਅਧੀਨ ਇੱਕ ਜੰਗਲੀ ਪਹਾੜੀ ’ਤੇ ਸਵੇਰੇ ਉਸ ਸਮੇਂ ਸ਼ੁਰੂ ਹੋਈ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੀਮ ਇਲਾਕੇ...
Advertisement
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿੱਚ ਇੱਕ ਨਕਸਲੀ ਮਾਰਿਆ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਏਰਰਾਬੋਰ ਥਾਣਾ ਖੇਤਰ ਅਧੀਨ ਇੱਕ ਜੰਗਲੀ ਪਹਾੜੀ ’ਤੇ ਸਵੇਰੇ ਉਸ ਸਮੇਂ ਸ਼ੁਰੂ ਹੋਈ ਜਦੋਂ ਸੁਰੱਖਿਆ ਕਰਮਚਾਰੀਆਂ ਦੀ ਇੱਕ ਟੀਮ ਇਲਾਕੇ ਵਿੱਚ ਮਾਓਵਾਦੀ ਕਾਡਰਾਂ ਦੀ ਮੌਜੂਦਗੀ ਬਾਰੇ ਮਿਲੀ ਸੂਚਨਾ ਦੇ ਆਧਾਰ ’ਤੇ ਨਕਸਲ ਵਿਰੋਧੀ ਮੁਹਿੰਮ 'ਤੇ ਨਿਕਲੀ ਸੀ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਮੌਕੇ ਤੋਂ ਇੱਕ ਨਕਸਲੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰੁਕ-ਰੁਕ ਕੇ ਗੋਲੀਬਾਰੀ ਜਾਰੀ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
Advertisement
ਇਸ ਤੋਂ ਪਹਿਲਾਂ ਐਤਵਾਰ ਨੂੰ ਸੁਕਮਾ ਦੇ ਭੇਜੀ ਅਤੇ ਚਿੰਤਾਗੁਫਾ ਥਾਣਾ ਖੇਤਰਾਂ ਦੀਆਂ ਜੰਗਲੀ ਪਹਾੜੀਆਂ ਵਿੱਚ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ਵਿੱਚ ਤਿੰਨ ਨਕਸਲੀ ਮਾਰੇ ਗਏ ਸਨ। ਇਸ ਤਾਜ਼ਾ ਕਾਰਵਾਈ ਦੇ ਨਾਲ ਇਸ ਸਾਲ ਹੁਣ ਤੱਕ ਛੱਤੀਸਗੜ੍ਹ ਵਿੱਚ ਮੁਕਾਬਲਿਆਂ ਵਿੱਚ 263 ਨਕਸਲੀ ਮਾਰੇ ਜਾ ਚੁੱਕੇ ਹਨ। -ਪੀਟੀਆਈ
Advertisement
Advertisement
×

