ਛੱਤੀਸਗੜ੍ਹ: ਸੁਕਮਾ ਵਿੱਚ ਨਕਸਲੀਆਂ ਦਾ ਹਥਿਆਰ ਅਤੇ ਵਿਸਫੋਟਕ ਨਿਰਮਾਣ ਯੂਨਿਟ ਤਬਾਹ
ਸੁਰੱਖਿਆ ਬਲਾਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾੲੀ ਕੀਤੀ
Advertisement
Major Maoist arms and explosives manufacturing unit destroyed in Chhattisgarh's Sukmaਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਹਥਿਆਰ ਅਤੇ ਵਿਸਫੋਟਕ ਬਣਾਉਣ ਵਾਲੀ ਮਾਓਵਾਦੀਆਂ ਦੀ ਆਰਡੀਨੈਂਸ ਫੈਕਟਰੀ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀ ਨੇ ਨਸ਼ਰ ਕੀਤੀ। ਇਹ ਖੁਫੀਆ ਸੂਚਨਾ ਮਿਲੀ ਸੀ ਕਿ ਕੋਇਮੈਂਟਾ ਪਿੰਡ ਨੇੜੇ ਇੱਕ ਪਹਾੜੀ ’ਤੇ ਗੈਰ-ਕਾਨੂੰਨੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਹਥਿਆਰ ਅਤੇ ਵਿਸਫੋਟਕ ਨਿਰਮਾਣ ਯੂਨਿਟ ਚਲ ਰਿਹਾ ਹੈ। ਇਸ ਤੋਂ ਬਾਅਦ ਸੁਕਮਾ ਜ਼ਿਲ੍ਹਾ ਫੋਰਸ ਅਤੇ ਸੀਆਰਪੀਐਫ ਦੀ ਇੱਕ ਯੂਨਿਟ ਕੋਬਰਾ (ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ) ਦੀ 203ਵੀਂ ਬਟਾਲੀਅਨ ਨੇ ਕਾਰਵਾਈ ਕੀਤੀ ਤੇ ਵੱਡੀ ਗਿਣਤੀ ਵਿਚ ਗੋਲੀ ਸਿੱਕਾ ਤੇ ਆਧੁਨਿਕ ਹਥਿਆਰ ਬਰਾਮਦ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ ਭਵਿੱਖ ਵਿੱਚ ਅਜਿਹੀਆਂ ਕਾਰਵਾਈਆਂ ਤੇਜ਼ ਕੀਤੀਆਂ ਜਾਣਗੀਆਂ।
Advertisement
Advertisement
×