16 Naxalites surrender in Chhattisgarh's ਇੱਥੇ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ 16 ਨਕਸਲੀਆਂ ਨੇ ਅੱਜ ਆਤਮ-ਸਮਰਪਣ ਕਰ ਦਿੱਤਾ। ਨਰਾਇਣਪੁਰ ਦੇ ਪੁਲੀਸ ਸੁਪਰਡੈਂਟ ਰੌਬਿਨਸਨ ਗੁਰੀਆ ਨੇ ਕਿਹਾ ਕਿ ਇਨ੍ਹਾਂ ਵਿਚ ਸੱਤ ਔਰਤਾਂ ਵੀ ਸ਼ਾਮਲ ਹਨ। ਆਤਮ ਸਮਰਪਣ ਕਰਨ ਵਾਲਿਆਂ ਵਿੱਚੋਂ ਪੋਡੀਆ ਮਾਰਕਾਮ ਉਰਫ਼ ਰਤਨ (34), ਫੌਜੀ ਪਲਟਨ ਇਕ ਦਾ ਡਿਪਟੀ ਕਮਾਂਡਰ ਸੀ। ਇਨ੍ਹਾਂ ਵਿਚੋਂ ਨੌਂ ਜਣਿਆਂ ’ਤੇ 48 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਬਾਕੀ ਛੇ ਹੋਰ ਪਾਬੰਦੀਸ਼ੁਦਾ ਜਥੇਬੰਦੀ ਦੇ ਹੇਠਲੇ ਪੱਧਰ ਦੇ ਮੈਂਬਰ ਸਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਇਨ੍ਹਾਂ ਨਕਸਲੀਆਂ ਨੇ ਕਿਹਾ ਕਿ ਉਹ ਇਸ ਮੁਹਿੰਮ ਤੋਂ ਪਿੱਛੇ ਹਟਣਾ ਚਾਹੁੰਦੇ ਸਨ।
ਪੀ.ਟੀ.ਆਈ
Advertisement
Advertisement
Advertisement
×