ਗੇਮਿੰਗ ਐਪਸ ’ਚ ਚੈਟ ਦੀ ਸਹੂਲਤ ਅਤਿਵਾਦੀਆਂ ਲਈ ਸੰਚਾਰ ਦਾ ਸਾਧਨ ਬਣੀ
ਪਬਜੀ ਵਰਗੀਆਂ ਆਨਲਾਈਨ ਜੰਗੀ ਖੇਡਾਂ, ਜਿਨ੍ਹਾਂ ਵਿੱਚ ਗੁਮਨਾਮ ਜਾਂ ਹੋਰ ਭਾਈਵਾਲਾਂ ਨਾਲ ਚੈਟ ਕਰਨ ਦੀ ਲੋੜ ਹੁੰਦੀ ਹੈ, ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਸਮੂਹਾਂ ਅਤੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਲਈ ਆਪਣੇ ਨਵੇਂ ਭਰਤੀ ਕੀਤੇ ਮੈਂਬਰਾਂ ਤੱਕ ਸੁਨੇਹੇ ਪਹੁੰਚਾਉਣ ਦਾ ਮੁੱਖ ਸੰਚਾਰ...
Advertisement
ਪਬਜੀ ਵਰਗੀਆਂ ਆਨਲਾਈਨ ਜੰਗੀ ਖੇਡਾਂ, ਜਿਨ੍ਹਾਂ ਵਿੱਚ ਗੁਮਨਾਮ ਜਾਂ ਹੋਰ ਭਾਈਵਾਲਾਂ ਨਾਲ ਚੈਟ ਕਰਨ ਦੀ ਲੋੜ ਹੁੰਦੀ ਹੈ, ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਸਮੂਹਾਂ ਅਤੇ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈਐੱਸਆਈ ਲਈ ਆਪਣੇ ਨਵੇਂ ਭਰਤੀ ਕੀਤੇ ਮੈਂਬਰਾਂ ਤੱਕ ਸੁਨੇਹੇ ਪਹੁੰਚਾਉਣ ਦਾ ਮੁੱਖ ਸੰਚਾਰ ਮਾਧਿਅਮ ਬਣ ਕੇ ਉੱਭਰੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ ਪਾਰ ਕੰਮ ਕਰ ਰਹੀਆਂ ਅਤਿਵਾਦੀ ਜਥੇਬੰਦੀਆਂ ਸੋਸ਼ਲ ਮੀਡੀਆ ਅਤੇ ਸੰਚਾਰ ਦੇ ਰਵਾਇਤੀ ਸਾਧਨਾਂ ਨੂੰ ਬਾਈਪਾਸ ਕਰਨ ਤੇ ਸੁਰੱਖਿਆ ਏਜੰਸੀਆਂ ਦੀ ਨਜ਼ਰ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਵਰਚੁਅਲ ਜੰਗ ਦਾ ਮੈਦਾਨ ਹੈ ਅਤੇ ਕੁਝ ਮਾਮਲਿਆਂ ’ਚ ਅਸਲੀ ਵੀ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ।
Advertisement
Advertisement
×