DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਅਦਾਲਤ ’ਚ ਕੰਗਨਾ ਖ਼ਿਲਾਫ਼ ਦੋਸ਼ ਆਇਦ

ਮਹਿੰਦਰ ਕੌਰ ਦਾ ਪਤੀ ਲਾਭ ਸਿੰਘ ਬਠਿੰਡਾ ਅਦਾਲਤੀ ਕੰਪਲੈਕਸ ’ਚ। -ਫੋਟੋ: ਪਵਨ ਸ਼ਰਮਾ ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਇੱਥੇ ਅਦਾਲਤ ਵਿੱਚ ਪੇਸ਼ੀ ਸੀ। ਉਹ ਖੁਦ ਤਾਂ ਪੇਸ਼...

  • fb
  • twitter
  • whatsapp
  • whatsapp
Advertisement
ਮਹਿੰਦਰ ਕੌਰ ਦਾ ਪਤੀ ਲਾਭ ਸਿੰਘ ਬਠਿੰਡਾ ਅਦਾਲਤੀ ਕੰਪਲੈਕਸ ’ਚ। -ਫੋਟੋ: ਪਵਨ ਸ਼ਰਮਾ

ਹਿਮਾਚਲ ਪ੍ਰਦੇਸ਼ ਦੇ ਲੋਕ ਸਭਾ ਹਲਕਾ ਮੰਡੀ ਤੋਂ ਲੋਕ ਸਭਾ ਮੈਂਬਰ ਅਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਇੱਥੇ ਅਦਾਲਤ ਵਿੱਚ ਪੇਸ਼ੀ ਸੀ। ਉਹ ਖੁਦ ਤਾਂ ਪੇਸ਼ ਨਹੀਂ ਹੋਏ ਪਰ ਉਨ੍ਹਾਂ ਦੇ ਵਕੀਲ ਨੇ ਹਾਜ਼ਰੀ ਭਰੀ।

ਜਾਣਕਾਰੀ ਅਨੁਸਾਰ ਅਦਾਲਤ ਨੇ ਅੱਜ ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ ਕਰ ਦਿੱਤੇ ਹਨ। ਸੁਣਵਾਈ ਦੌਰਾਨ ਮੁਦੱਈ ਧਿਰ ਦੇ ਵਕੀਲ ਰਘਬੀਰ ਸਿੰਘ ਵੈਹਣੀਵਾਲ ਨੇ ਅਦਾਲਤ ’ਚ ਆਪਣੇ ਮੁਵੱਕਲ ਦਾ ਪੱਖ ਪੇਸ਼ ਕੀਤਾ। ਸ੍ਰੀ ਵੈਹਣੀਵਾਲ ਨੇ ਦੱਸਿਆ ਕਿ ਲੰਘੀ 27 ਅਕਤੂਬਰ ਨੂੰ ਨਿੱਜੀ ਪੇਸ਼ੀ ਤੋਂ ਬਾਅਦ ਕੰਗਨਾ ਦੇ ਵਕੀਲਾਂ ਨੇ ਅਗਲੀਆਂ ਸੁਣਵਾਈਆਂ ਮੌਕੇ ਵੀਡੀਓ ਕਾਨਫਰੰਸਿੰਗ (ਵੀਸੀ) ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ। ਅੱਜ ਵੀ ਕੰਗਨਾ ਦੇ ਵਕੀਲਾਂ ਨੇ ਸੁਰੱਖਿਆ ਦੇ ਲਿਹਾਜ਼ ਨਾਲ ਕੰਗਨਾ ਨੂੰ ਅਦਾਲਤੀ ਪੇਸ਼ੀ ਤੋਂ ਛੋਟ ਦੇਣ ਬਾਰੇ ਫਿਰ ਅਰਜ਼ੀ ਦਾਇਰ ਕੀਤੀ। ਅਰਜ਼ੀ ’ਚ ਏਅਰਪੋਰਟ ’ਤੇ ਕੰਗਨਾ ’ਤੇ ਹੋਏ ਹਮਲੇ ਅਤੇ ਕੁੱਝ ਐਫਆਈਆਰ ਨੂੰ ਹਵਾਲਾ ਬਣਾਇਆ ਗਿਆ।

Advertisement

ਦੱਸਿਆ ਗਿਆ ਕਿ ਹੁਣ ਕੰਗਨਾ ਦੇ ਵਕੀਲ 4 ਦਸੰਬਰ ਨੂੰ ਅਗਲੀ ਪੇਸ਼ੀ ਮੌਕੇ ਆਪਣਾ ਜਵਾਬ ਦਾਇਰ ਕਰਨਗੇ। ਪਿਛਲੀ ਸੁਣਵਾਈ ਸਮੇਂ ਕੰਗਨਾ ਰਣੌਤ ਨੇ ਮਹਿਲਾ ਕਿਸਾਨਾਂ ਬਾਰੇ ਟਵੀਟ ਕੀਤੇ ਆਪਣੇ ਟਵੀਟ ਲਈ ਅਦਾਲਤ ਵਿੱਚ ਮੁਆਫ਼ੀ ਮੰਗੀ ਸੀ। ਆਪਣੀ ਪੇਸ਼ੀ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਸੀ ਕਿ ‘ਇਹ ਇੱਕ ਗ਼ਲਤਫ਼ਹਿਮੀ ਸੀ। ਮੈਂ ਮਾਤਾ ਨੂੰ ਸੁਨੇਹਾ ਭੇਜਿਆ ਹੈ ਕਿ ਉਹ ਗ਼ਲਤਫ਼ਹਿਮੀ ਦਾ ਸ਼ਿਕਾਰ ਹੋਈ ਹੈ। ਇਹ ਮੇਰਾ ਇਰਾਦਾ ਨਹੀਂ ਸੀ।’

Advertisement

ਗੌਰਤਲਬ ਹੈ ਕਿ ਮਾਮਲਾ 2021 ਵਿੱਚ ਹੋਏ ਕਿਸਾਨਾਂ ਅੰਦੋਲਨ ਦਾ ਹੈ। ਉਦੋਂ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਬਿਰਧ ਮਹਿਲਾ ਮਹਿੰਦਰ ਕੌਰ ਬਾਰੇ ਟਵੀਟ ਕਰਦਿਆਂ 100-100 ਰੁਪਏ ਲੈ ਕੇ ਧਰਨੇ ਵਿਚ ਸ਼ਾਮਿਲ ਹੋਣ ਵਾਲੀ ਔਰਤ ਦੱਸਿਆ ਸੀ। ਮਹਿੰਦਰ ਕੌਰ ਨੇ ਇਸ ਟਵੀਟ ਨੂੰ ਲੈ ਕੇ ਕੰਗਨਾ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।

ਮਹਿੰਦਰ ਕੌਰ ਦੇ ਵਕੀਲ ਨੇ ਦੱਸਿਆ ਕਿ ਮਹਿੰਦਰ ਕੌਰ ਵਾਇਰਲ ਬੁਖਾਰ ਹੋਣ ਕਰਕੇ ਅੱਜ ਅਦਾਲਤ ’ਚ ਨਹੀਂ ਪਹੁੰਚੇ, ਪਰ ਉਨ੍ਹਾਂ ਦਾ ਪਤੀ ਲਾਭ ਸਿੰਘ ਹਾਜ਼ਰ ਸੀ। ਲਾਭ ਸਿੰਘ ਨੇ ਕੰਗਨਾ ਨੂੰ ਮੁਆਫ਼ੀ ਦੇਣ ਤੋਂ ਇਨਕਾਰੀ ਹੁੰਦਿਆਂ, ਕੇਸ ਨੂੰ ਤੋੜ ਸਿਰੇ ਚੜ੍ਹਾਉਣ ਤੱਕ ਦੀ ਗੱਲ ਆਖੀ।

Advertisement
×