ਭਾਰੀ ਮੀਂਹ ਕਾਰਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ਉਪਰ ਚੱਕੀ ਮੋੜ ’ਤੇ ਆਵਾਜਾਈ ਰੋਕੀ
ਟ੍ਰਿਬਿਊਨ ਨਿਊਜ਼ ਸਰਵਿਸ ਸੋਲਨ, 23 ਅਗਸਤ ਭਾਰੀ ਮੀਂਹ ਕਾਰਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ’ਤੇ ਚੱਕੀ ਮੋੜ 'ਤੇ ਸੁਰੱਖਿਆ ਕਾਰਨਾਂ ਕਰਕੇ ਆਵਾਜਾਈ ਰੋਕ ਦਿੱਤੀ ਗਈ। ਮੀਂਹ ਤੋਂ ਬਾਅਦ ਨੁਕਸਾਨ ਦਾ ਅਨੁਮਾਨ ਲਗਾਇਆ ਜਾਵੇਗਾ। ਪੁਲੀਸ ਨੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜ ਦਿੱਤਾ...
Advertisement
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਸੋਲਨ, 23 ਅਗਸਤ
ਭਾਰੀ ਮੀਂਹ ਕਾਰਨ ਚੰਡੀਗੜ੍ਹ-ਸ਼ਿਮਲਾ ਹਾਈਵੇਅ ’ਤੇ ਚੱਕੀ ਮੋੜ 'ਤੇ ਸੁਰੱਖਿਆ ਕਾਰਨਾਂ ਕਰਕੇ ਆਵਾਜਾਈ ਰੋਕ ਦਿੱਤੀ ਗਈ। ਮੀਂਹ ਤੋਂ ਬਾਅਦ ਨੁਕਸਾਨ ਦਾ ਅਨੁਮਾਨ ਲਗਾਇਆ ਜਾਵੇਗਾ। ਪੁਲੀਸ ਨੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜ ਦਿੱਤਾ ਹੈ। ਇਸ ਤੋਂ ਇਲਾਵਾ ਬੱਦੀ ਪੁਲ ਦੇ ਵਿਚਕਾਰੋਂ ਝੁਕਣ ਅਤੇ ਭਾਰੀ ਬਰਸਾਤ ਕਾਰਨ ਖੰਭਾ ਡਿੱਗਣ ਕਾਰਨ ਆਵਾਜਾਈ ਠੱਪ ਹੋ ਗਈ ਹੈ। ਧਰਮਪੁਰ-ਸੁਬਾਥੂ ਮਾਰਗ 'ਤੇ ਥਰੀ ਵਿਖੇ ਬੱਦਲ ਫਟਣ ਕਾਰਨ ਪਹਾੜੀ ਤੋਂ ਸੜਕ ’ਤੇ ਢਿੱਗਾਂ ਡਿੱਗਣ ਕਾਰਨ ਕਾਰਨ ਸੜਕ ਬੰਦ ਹੋ ਗਈ ਹੈ। ਸੜਕ 'ਤੇ ਖੜ੍ਹੀਆਂ ਦੋ ਕਾਰਾਂ ਚਿੱਕੜ ’ਚ ਫਸ ਗਈਆਂ ਹਨ।
Advertisement
×