ਕੇਂਦਰ ਵੱਲੋਂ ਸੇਬ ਦੇ ਘੱਟੋ ਘੱਟ ਦਰਾਮਦ ਮੁੱਲ ’ਚ ਵਾਧਾ
ਸ਼ਿਮਲਾ, 4 ਜੁਲਾਈਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਸੇਬ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੋਦੀ ਸਰਕਾਰ ਨੇ ਸੇਬ ਦਾ ਘੱਟੋ ਘੱਟ ਦਰਾਮਦ ਮੁੱਲ (ਐੱਮਆਈਪੀ) 50 ਰੁਪਏ ਤੋਂ ਵਧਾ ਕੇ 80 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਦੀ...
Advertisement
ਸ਼ਿਮਲਾ, 4 ਜੁਲਾਈਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਸੇਬ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦਿਆਂ ਮੋਦੀ ਸਰਕਾਰ ਨੇ ਸੇਬ ਦਾ ਘੱਟੋ ਘੱਟ ਦਰਾਮਦ ਮੁੱਲ (ਐੱਮਆਈਪੀ) 50 ਰੁਪਏ ਤੋਂ ਵਧਾ ਕੇ 80 ਰੁਪਏ ਪ੍ਰਤੀ ਕਿਲੋ ਕਰ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਸੋਧੇ ਹੋਏ ਭਾਅ 3 ਜੂਨ 2025 ਤੋਂ ਲਾਗੂ ਹੋ ਗਏ ਹਨ। ਭਾਜਪਾ ਦੇ ਸੂਬਾਈ ਬੁਲਾਰੇ ਚੇਤਨ ਸਿੰਘ ਬ੍ਰਗਤਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਸਰਕਾਰ ਦੇ ਇਸ ਫ਼ੈਸਲੇ ਕਿਸਾਨ ਤੇ ਬਾਗਬਾਨੀ ਪੱਖੀ ਦੱਸਿਆ। ਉਨ੍ਹਾਂ ਕਿਹਾ ਕਿ ਐੱਮਆਈਪੀ ’ਚ ਵਾਧੇ ਨਾਲ ਵਿਦੇਸ਼ੀ ਸੇਬਾਂ ਦੀ ਗ਼ੈਰਕਾਨੂੰਨੀ ਆਮਦ ਰੁਕੇਗੀ ਤੇ ਇਸ ਨਾਲ ਸਥਾਨਕ ਸੇਬ ਉਤਪਾਦਕਾਂ ਨੂੰ ਚੰਗਾ ਭਾਅ ਮਿਲੇਗਾ। -ਏਐੱਨਆਈ
Advertisement
Advertisement