ਕੇਂਦਰ ਵੱਲੋਂ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੱਫ ਸਿਰਪ ਨਾ ਦੇਣ ਦੀ ਸਲਾਹ
ਕੇਂਦਰ ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਨਿਰਦੇਸ਼ ਦਿੱਤਾ ਹੈ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਘ ਤੇ ਸਰਦੀ ਦੀਆਂ ਦਵਾਈਆਂ ਨਾ ਦਿੱਤੀਆਂ ਜਾਣ। ਸਿਹਤ ਸੇਵਾ ਡਾਇਰੈਕਟੋਰੇਟ ਜਨਰਲ (ਡੀ ਜੀ...
ਕੇਂਦਰ ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਕੇ ਨਿਰਦੇਸ਼ ਦਿੱਤਾ ਹੈ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਖੰਘ ਤੇ ਸਰਦੀ ਦੀਆਂ ਦਵਾਈਆਂ ਨਾ ਦਿੱਤੀਆਂ ਜਾਣ। ਸਿਹਤ ਸੇਵਾ ਡਾਇਰੈਕਟੋਰੇਟ ਜਨਰਲ (ਡੀ ਜੀ ਐੱਚ ਐੱਸ) ਵੱਲੋਂ ਜਾਰੀ ਇਹ ਐਡਵਾਇਜ਼ਰੀ ਮੱਧ ਪ੍ਰਦੇਸ਼ ’ਚ ਕਥਿਤ ਤੌਰ ’ਤੇ ਮਿਲਾਵਟੀ ਕੱਫ ਸਿਰਪ (cough syrup) ਕਾਰਨ ਬੱਚਿਆਂ ਦੀ ਮੌਤ ਦੀ ਖ਼ਬਰਾਂ ਵਿਚਾਲੇ ਆਈ ਹੈ। ਇਸੇ ਵਿਚਾਲੇ ਕੇਂਦਰੀ ਸਿਹਤ ਮੰਤਰਾਲੇ ਨੇ ਪਾਇਆ ਕਿ ਮੱਧ ਪ੍ਰਦੇਸ਼ ’ਚ ਜਾਂਚ ਲਈ ਲਏ ਗਏ ਕਿਸੇ ਵੀ ਸਿਰਪ ਦੇ ਨਮੂਨੇ ’ਚ ਡਾਇਥਿਲੀਨ ਗਲਾਈਕੌਲ (ਡੀ ਈ ਜੀ) ਜਾਂ ਐਥੀਲੀਨ ਗਲਾਈਕੌਲ (ਈ ਜੀ) ਨਹੀਂ ਸੀ। ਇਨ੍ਹਾਂ ਦੋਵਾਂ ਤੱਤਾਂ ਕਾਰਨ ਕਿਡਨੀ ਨੂੰ ਗੰਭੀਰ ਨੁਕਸਾਨ ਪਹੁੰਚਦਾ ਹੈ। ਸਿਹਤ ਮੰਤਰਾਲੇ ਅਧੀਨ ਆਉਂਦੇ ਡੀ ਜੀ ਐੱਚ ਐੱਸ ਨੇ ਐਡਵਾਈਜ਼ਰੀ ’ਚ ਕਿਹਾ ਕਿ ਆਮ ਤੌਰ ’ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੱਫ ਸਿਰਪ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਇਸ ’ਚ ਕਿਹਾ ਗਿਆ ਹੈ ਕਿ ਬਿਰਧ ਲੋਕਾਂ ਲਈ ਇਸ ਦੀ ਵਰਤੋਂ ਸਾਵਧਾਨੀ ਨਾਲ ਤੇ ਢੁੱਕਵੀਂ ਨਿਗਰਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ।