ਜ਼ੁਬੀਨ ਦੀ ਮੌਤ ਦੇ ਮਾਮਲੇ ’ਤੇ ਕੇਂਦਰ ਨੇ ਸਿੰਗਾਪੁਰ ਤੋਂ ਜਾਂਚ ਦੇ ਵੇਰਵੇ ਮੰਗੇ: ਬਿਸਵਾ ਸਰਮਾ
ਅਸਾਮ ਦੇ ਮੁੱਖ ਮੰਤਰੀ ਨੇ ਐਕਸ ’ਤੇ ਦਿੱਤੀ ਜਾਣਕਾਰੀ
Centre invokes Mutual Legal Assistance Treaty with Singapore over Zubeen''s death: Himantaਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਕੇਂਦਰ ਨੇ ਸਿੰਗਾਪੁਰ ਨਾਲ ਰਸਮੀ ਤੌਰ ’ਤੇ ਆਪਸੀ ਕਾਨੂੰਨੀ ਸਹਾਇਤਾ ਸੰਧੀ (ਐਮ.ਐਲ.ਏ.ਟੀ.) ਦੀ ਮੰਗ ਕੀਤੀ ਹੈ ਜਿਸ ਨਾਲ ਦੱਖਣ-ਪੂਰਬੀ ਏਸ਼ਿਆਈ ਦੇਸ਼ ਵਿੱਚ ਗਾਇਕਾ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਵਿੱਚ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਇਸ ਤੋਂ ਇਕ ਦਿਨ ਪਹਿਲਾਂ ਅਸਾਮ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਸੀ, ਜਿਸ ਵਿੱਚ ਗਾਇਕ ਦੀ ਮੌਤ ਦੇ ਸਬੰਧ ਵਿੱਚ ਸਿੰਗਾਪੁਰ ਨਾਲ ਸੰਧੀ ਦੀ ਮੰਗ ਕੀਤੀ ਗਈ ਸੀ।
ਅਸਾਮ ਦੇ ਮੁੱਖ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ, ‘ਕੇਂਦਰੀ ਗ੍ਰਹਿ ਮੰਤਰਾਲੇ (ਐਮ.ਐਚ.ਏ.) ਨੇ ਹੁਣ ਅਸਾਮ ਪੁਲੀਸ ਦੀ ਮੰਗ ਅਨੁਸਾਰ ਸਿੰਗਾਪੁਰ ਤੋਂ ਜਾਂਚ ਦੇ ਵੇਰਵੇ ਮੰਗੇ ਹਨ।’
ਇਸ ਗ੍ਰਹਿ ਮੰਤਰਾਲੇ ਦੇ ਅੰਡਰ ਸੈਕਟਰੀ (ਕਾਨੂੰਨ) ਪਰਵੀਨ ਸਿੰਘ ਨੇ ਸਿੰਗਾਪੁਰ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਸੈਕਟਰੀ (ਵਣਜ) ਟੀ ਪ੍ਰਭਾਕਰ ਨੂੰ ਇੱਕ ਪੱਤਰ ਭੇਜ ਕੇ ਕਿਹਾ ਹੈ ਕਿ ਇਸ ਸਬੰਧੀ ਵੇਰਵੇ ਮੰਗੇ ਗਏ ਹਨ।
ਜ਼ਿਕਰਯੋਗ ਹੈ ਕਿ ਇਸ ਸੰਧੀ ਨਾਲ ਅਸਾਮ ਸਰਕਾਰ ਨੂੰ ਕੇਸ ਦੇ ਵੇਰਵਿਆਂ ਤੱਕ ਪਹੁੰਚ ਅਤੇ ਮੁਲਜ਼ਮਾਂ ਨੂੰ ਵਾਪਸ ਲਿਆਉਣ ਅਤੇ ਨਿਆਂ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।
ਦੱਸਣਾ ਬਣਦਾ ਹੈ ਕਿ ਅਸਾਮ ਸਰਕਾਰ ਨੇ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਡੁੱਬਣ ਕਾਰਨ ਜ਼ੁਬੀਨ ਦੀ ਮੌਤ ਦੀ ਜਾਂਚ ਲਈ ਵਿਸ਼ੇਸ਼ ਡੀਜੀਪੀ ਐਮ ਪੀ ਗੁਪਤਾ ਦੀ ਅਗਵਾਈ ਵਿੱਚ 10 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਸੀ। ਇਸ ਸਬੰਧੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਅਸਾਮ ਪੁਲੀਸ ਦੇ ਦੋ ਅਧਿਕਾਰੀ ਸਿੰਗਾਪੁਰ ਜਾਣਗੇ।