CBI: ਰਿਸ਼ਵਤ ਮਾਮਲਾ: ਸੀਬੀਆਈ ਵੱਲੋਂ ਈਡੀ ਦੇ ਸਹਾਇਕ ਡਾਇਰੈਕਟਰ ਖ਼ਿਲਾਫ਼ ਇੱਕ ਹੋਰ ਕੇਸ
ਨਵੀਂ ਦਿੱਲੀ: ਸੀਬੀਆਈ ਨੇ ਸ਼ਿਮਲਾ ਵਿੱਚ ਤਾਇਨਾਤ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਦੇ ਕਥਿਤ ਰਿਸ਼ਵਤ ਘੁਟਾਲੇ ਸਬੰਧੀ ਇੱਕ ਹੋਰ ਐੱਫਆਈਆਰ ਦਰਜ ਕੀਤੀ ਹੈ। ਉਹ ਪਿਛਲੇ ਹਫਤੇ ਏਜੰਸੀ ਵੱਲੋਂ ਚਲਾਏ ਗਏ ਅਪਰੇਸ਼ਨ ਦੌਰਾਨ ਫਰਾਰ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ...
Advertisement
ਨਵੀਂ ਦਿੱਲੀ:
ਸੀਬੀਆਈ ਨੇ ਸ਼ਿਮਲਾ ਵਿੱਚ ਤਾਇਨਾਤ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਡਾਇਰੈਕਟਰ ਦੇ ਕਥਿਤ ਰਿਸ਼ਵਤ ਘੁਟਾਲੇ ਸਬੰਧੀ ਇੱਕ ਹੋਰ ਐੱਫਆਈਆਰ ਦਰਜ ਕੀਤੀ ਹੈ। ਉਹ ਪਿਛਲੇ ਹਫਤੇ ਏਜੰਸੀ ਵੱਲੋਂ ਚਲਾਏ ਗਏ ਅਪਰੇਸ਼ਨ ਦੌਰਾਨ ਫਰਾਰ ਹੋ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਸੀਬੀਆਈ ਨੇ ਹੁਣ ਇਸ ਸਬੰਧੀ ਦੋ ਐੱਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ’ਚੋਂ ਇੱਕ ਹਿਮਾਚਲ ਪ੍ਰਦੇਸ਼ ਵਿੱਚ ਵਿਦਿਅਕ ਸੰਸਥਾਵਾਂ ਦੇ ਪ੍ਰਮੋਟਰਾਂ ਤੋਂ 85 ਲੱਖ ਰੁਪਏ ਦੀ ਕਥਿਤ ਰਿਸ਼ਵਤ ਅਤੇ ਦੂਜੀ 80 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਨਾਲ ਸਬੰਧਤ ਹੈ। ਸ਼ਿਕਾਇਤਕਰਤਾ ਪ੍ਰਮੋਟਰਾਂ ਨੇ ਸ਼ਿਮਲਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸਹਾਇਕ ਡਾਇਰੈਕਟਰ ਉਨ੍ਹਾਂ ਨੂੰ ਦਫ਼ਤਰ ਵਿੱਚ ਬੁਲਾਉਣ ਮਗਰੋਂ ਤਸ਼ੱਦਦ ਕਰਕੇ ਰਿਸ਼ਵਤ ਦੀ ਮੰਗ ਕਰਦੇ ਸਨ। -ਪੀਟੀਆਈ
Advertisement
Advertisement
×