ਸੀਬੀਆਈ ਵੱਲੋਂ ਸਾਊਦੀ ਅਰਬ ’ਚ ਕਤਲ ਮਾਮਲੇ ’ਚ ਭਗੌੜਾ ਗ੍ਰਿਫ਼ਤਾਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸਾਊਦੀ ਅਰਬ ਵਿੱਚ 1999 ਵਿੱਚ ਕਤਲ ਦੇ ਮਾਮਲੇ ’ਚ 26 ਸਾਲਾਂ ਤੋਂ ਵੱਧ ਸਮੇਂ ਤੋਂ ਭਗੌੜੇ ਮੁਲਜ਼ਮ ਨੂੰ ਇਸੇ ਹਫ਼ਤੇ ਦੇ ਸ਼ੁਰੂ ’ਚ ਗ੍ਰਿਫ਼ਤਾਰ ਕੀਾਤ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਦਿਲਸ਼ਾਦ ਨੂੰ 11...
Advertisement
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸਾਊਦੀ ਅਰਬ ਵਿੱਚ 1999 ਵਿੱਚ ਕਤਲ ਦੇ ਮਾਮਲੇ ’ਚ 26 ਸਾਲਾਂ ਤੋਂ ਵੱਧ ਸਮੇਂ ਤੋਂ ਭਗੌੜੇ ਮੁਲਜ਼ਮ ਨੂੰ ਇਸੇ ਹਫ਼ਤੇ ਦੇ ਸ਼ੁਰੂ ’ਚ ਗ੍ਰਿਫ਼ਤਾਰ ਕੀਾਤ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਦਿਲਸ਼ਾਦ ਨੂੰ 11 ਅਗਸਤ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਨਾਮ ਬਦਲ ਕੇ ਅਤੇ ਨਵੇਂ ਪਾਸਪੋਰਟ ਨਾਲ ਮਦੀਨਾ ਤੋਂ ਜੇਦਾਹ ਰਸਤੇ ਵਾਪਸ ਭਾਰਤ ਆਇਆ ਸੀ। ਅਧਿਕਾਰੀਆਂ ਮੁਤਾਬਕ ਰਿਆਧ ’ਚ ਮੋਟਰ ਮਕੈਨਿਕ ਅਤੇ ਸੁਰੱਖਿਆ ਗਾਰਡ ਦਿਲਸ਼ਾਦ ਨੇ 1999 ’ਚ ਆਪਣੇ ਕੰਮ ਵਾਲੀ ਜਗ੍ਹਾ ’ਤੇ ਇੱਕ ਵਿਅਕਤੀ ਦਾ ਕਥਿਤ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਸਾਊਦੀ ਅਰਬ ਦੇ ਅਧਿਕਾਰੀਆਂ ਨੂੰ ਝਕਾਨੀ ਦੇ ਕੇ ਭਾਰਤ ਆ ਗਿਆ, ਜਿੱਥੇ ਉਸ ਨੇ ਫਰਜ਼ੀ ਤਰੀਕੇ ਨਾਲ ਨਵੀਂ ਪਛਾਣ ਹਾਸਲ ਕੀਤੀ ਤੇ ਪਾਸਪੋਰਟ ਬਣਵਾ ਲਿਆ। ਉਹ ਨਵੇਂ ਪਾਸਪੋਰਟ ਦੇ ਵਰਤੋਂ ਕਰਕੇ ਕਾਨੂੰਨੀ ਏਜੰਸੀਆਂ ਤੋਂ ਬਚਦਾ ਰਿਹਾ ਤੇ ਅਤੇ ਅਕਸਰ ਖਾੜੀ ਮੁਲਕਾਂ ਕਤਰ, ਕੁਵੈਤ ਤੇ ਸਾਊਦੀ ਅਰਬ ’ਚ ਆਉਂਦਾ ਜਾਂਦਾ ਰਿਹਾ।
Advertisement
Advertisement
×