ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਆਰ ਜੇ ਡੀ ਆਗੂ ਤੇਜਸਵੀ ਯਾਦਵ ਦੇ ਰਾਘੋਪੁਰ ਵਿਧਾਨ ਸਭਾ ਹਲਕੇ ’ਚ ਇੱਕ ਦਿਨ ਪਹਿਲਾਂ ਚੋਣ ਪ੍ਰਚਾਰ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਲਈ ਅੱਜ ਇੱਕ ਐੱਫ ਆਈ ਆਰ ਦਰਜ ਕੀਤੀ ਗਈ ਹੈ। ਹਾਜੀਪੁਰ ਦੇ ਡੀ ਐੱਸ ਪੀ ਸੁਬੋਧ ਕੁਮਾਰ ਅਨੁਸਾਰ ਇਹ ਐੱਫ ਆਈ ਆਰ ਵੈਸ਼ਾਲੀ ਜ਼ਿਲ੍ਹੇ ਦੇ ਰਾਘੋਪੁਰ ਥਾਣੇ ’ਚ ਦਰਜ ਕੀਤੀ ਗਈ ਹੈ, ਹਾਲਾਂਕਿ ਕਿਸ਼ੋਰ ਨੂੰ ਇਸ ’ਚ ਮੁਲਜ਼ਮ ਵਜੋਂ ਨਾਮਜ਼ਦ ਨਹੀਂ ਕੀਤਾ ਗਿਆ ਹੈ। ਡੀ ਐੱਸ ਪੀ ਨੇ ਬਿਨਾਂ ਕੋਈ ਹੋਰ ਜਾਣਕਾਰੀ ਦਿੰਦਿਆਂ ਕਿਹਾ, ‘ਪ੍ਰੋਗਰਾਮ ਦੀ ਇਜਾਜ਼ਤ ਸਤੇਂਦਰ ਪ੍ਰਸਾਦ ਸਿੰਘ ਨੇ ਲਈ ਸੀ। ਇਸ ਲਈ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਲਈ ਦਰਜ ਐੱਫ ਆਈ ਆਰ ’ਚ ਉਨ੍ਹਾਂ ਦਾ ਨਾਂ ਸ਼ਾਮਲ ਕੀਤਾ ਗਿਆ ਹੈ।’ ਉਨ੍ਹਾਂ ਹਾਲਾਂਕਿ ਇਹ ਵੀ ਕਿਹਾ ਕਿ ਸ਼ਨਿਚਰਵਾਰ ਨੂੰ ਕਿਸ਼ੋਰ ਦੀ ਰੈਲੀ ਵਾਲੀਆਂ ਕਈ ਥਾਵਾਂ ਦਾ ਦੌਰਾ ਕਰ ਰਹੇ ਹਾਜੀਪੁਰ ਦੇ ਐੱਸ ਡੀ ਓ ਵੱਲੋਂ ਆਪਣੀ ਜਾਂਚ ਪੂਰੀ ਕਰਨ ਤੋਂ ਬਾਅਦ ਐੱਫ ਆਈ ਆਰ ’ਚ ਹੋਰ ਨਾਂ ਜੋੜੇ ਜਾ ਸਕਦੇ ਹਨ।