DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਨੇਡਾ: ਵਿਨੀਪੈੱਗ ਵਿੱਚ ਸੱਭਿਆਰਚਾਰਕ ਪ੍ਰੋਗਰਾਮ ਦੌਰਾਨ ਲੋਕ ਝੂਮਣ ਲੱਗੇ

ਵਿਨੀਪੈੱਗ ਦੇ ਸੈਵਨ ਓਕਸ ਪਰਫਾਰਮਿੰਗ ਆਰਟਸ ਸੈਂਟਰ ਵਿਚ "ਫੋਲਕ ਐਂਡ ਫਿਊਜ਼ਨ" ਕਲਚਰਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 10 ਦੇਸ਼ਾਂ ਦੀਆਂ 15 ਟੀਮਾਂ ਦੇ ਕੁੱਲ 160 ਕਲਾਕਾਰਾਂ ਨੇ ਹਿੱਸਾ ਲਿਆ। ਯੁਵਰਾਜ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਨੀਟੋਬਾ ਦੇ...
  • fb
  • twitter
  • whatsapp
  • whatsapp
Advertisement
ਵਿਨੀਪੈੱਗ ਦੇ ਸੈਵਨ ਓਕਸ ਪਰਫਾਰਮਿੰਗ ਆਰਟਸ ਸੈਂਟਰ ਵਿਚ "ਫੋਲਕ ਐਂਡ ਫਿਊਜ਼ਨ" ਕਲਚਰਲ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ 10 ਦੇਸ਼ਾਂ ਦੀਆਂ 15 ਟੀਮਾਂ ਦੇ ਕੁੱਲ 160 ਕਲਾਕਾਰਾਂ ਨੇ ਹਿੱਸਾ ਲਿਆ। ਯੁਵਰਾਜ ਕੰਗ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਨੀਟੋਬਾ ਦੇ ਸ਼ਹਿਰ ਵਿਨੀਪੈੱਗ ਵਿਚ ਆਪਣੀ ਕਿਸਮ ਦਾ ਇਹ ਵੱਖਰਾ ਕਲਚਰ ਐਕਸਚੇਂਜ ਤਹਿਤ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿਚ ਵੱਖ-ਵੱਖ ਸੱਭਿਆਚਾਰ ਨਾਲ ਸਬੰਧਿਤ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਜਿਸ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ।
ਸਮਾਗਮ ਦੇ ਪ੍ਰਬੰਧਕਾਂ ਨੇ ਆਪਣੇ ਇਸ ਪ੍ਰੋਗਰਾਮ ਵਿਚੋਂ 2 ਹਜ਼ਾਰ ਡਾਲਰ ਦੀ ਰਾਸ਼ੀ ਮੈਨੀਟੋਬਾ ਕੈਂਸਰ ਕੇਅਰ ਸੈਂਟਰ ਨੂੰ ਦਾਨ ਵਜੋਂ ਵੀ ਦਿੱਤੀ।
ਇਸ ਦੌਰਾਨ ਫਿਲੀਪਾਈਨ, ਪੁਰਤਗਾਲ, ਰਵਾਂਡਾ, ਚੀਨ, ਈਰਾਨ, ਪੋਲੈਂਡ, ਇਥੋਪੀਆ, ਸਰਬੀਆ ਅਤੇ ਭਾਰਤ ਤੋਂ ਚਾਰ ਟੀਮਾਂ ਨੇ ਆਪਣੇ ਸੱਭਿਆਚਾਰ ਨਾਲ ਸਬੰਧਿਤ ਲੋਕ ਨਾਚ ਪੇਸ਼ ਕੀਤੇ।
ਮੰਚ ਦਾ ਸੰਚਾਲਨ ਪ੍ਰਭ ਨੂਰ ਸਿੰਘ ਵੱਲੋਂ ਕੀਤਾ ਗਿਆ ਅਤੇ ਗੁਰਸ਼ਰਨ ਸਿੰਘ ਨੇ ਪ੍ਰੋਗਰਾਮ ਚਲਾਉਣ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।  ਮੈਨੀਟੋਬਾ ਦੇ ਮੰਤਰੀ ਮਿੰਟੂ ਸੰਧੂ ਨੇ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦਿਆਂ ਇਨਾਮਾਂ ਦੀ ਵੰਡ ਵੀ ਕੀਤੀ। ਇਸ ਮੌਕੇ ਵਿਧਾਇਕ ਦਿਲਜੀਤ ਪਾਲ ਬਰਾੜ,ਵਿਧਾਇਕ ਜੇ ਡੀ ਦੇਵਗਨ ਅਤੇ ਵਿਰੋਧੀ ਧਿਰ ਦੇ ਨੇਤਾ ਪੀ ਸੀ ਪਾਰਟੀ ਦੇ ਓਬੇ ਖ਼ਾਨ ਨੇ ਸ਼ਿਰਕਤ ਕੀਤੀ।
Advertisement
×