ਕੈਨੇਡਾ ਵੱਲੋਂ ਮੁੰਬਈ ’ਚ ਕੌਂਸਲ ਜਨਰਲ ਨਿਯੁਕਤ
ਕੈਨੇਡਾ ਨੇ ਜੈੱਫ ਡੇਵਿਡ ਨੂੰ ਮੁੰਬਈ ਵਿੱਚ ਆਪਣਾ ਕੌਂਸਲ ਜਨਰਲ ਨਿਯੁਕਤ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮਗਰੋਂ ਭਾਰਤ ਨੇ ਆਪਣੇ ਰਾਜਦੂਤ ਅਤੇ ਪੰਜ ਹੋਰ ਡਿਪਲੋਮੈਟ ਵਾਪਸ ਬੁਲਾ ਲਏ ਸਨ ਤੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ...
Advertisement
ਕੈਨੇਡਾ ਨੇ ਜੈੱਫ ਡੇਵਿਡ ਨੂੰ ਮੁੰਬਈ ਵਿੱਚ ਆਪਣਾ ਕੌਂਸਲ ਜਨਰਲ ਨਿਯੁਕਤ ਕੀਤਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਮਗਰੋਂ ਭਾਰਤ ਨੇ ਆਪਣੇ ਰਾਜਦੂਤ ਅਤੇ ਪੰਜ ਹੋਰ ਡਿਪਲੋਮੈਟ ਵਾਪਸ ਬੁਲਾ ਲਏ ਸਨ ਤੇ ਛੇ ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ। ਇਸ ਘਟਨਾਕ੍ਰਮ ਤੋਂ ਬਾਅਦ ਕੈਨੇਡਾ ਦੀ ਇਹ ਪਹਿਲੀ ਨਿਯੁਕਤੀ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਅੱਜ ਇਹ ਐਲਾਨ ਕੀਤਾ। ਡੇਵਿਡ ਪਹਿਲਾਂ ਅਫਗਾਨਿਸਤਾਨ ਅਤੇ ਚੀਨ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਉਹ ਡੀਡਰਾਹ ਕੈਲੀ ਦੀ ਜਗ੍ਹਾ ਲੈਣਗੇ, ਜੋ 2023 ਵਿੱਚ ਭਾਰਤ ਛੱਡ ਗਏ ਸਨ। ਜੂਨ ਮਹੀਨੇ ਅਲਬਰਟਾ ਵਿੱਚ ਜੀ7 ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਨਵੇਂ ਹਾਈ ਕਮਿਸ਼ਨਰ ਨਿਯੁਕਤ ਕਰਨ ਅਤੇ ਆਪਸੀ ਸੇਵਾਵਾਂ ਬਹਾਲ ਕਰਨ ’ਤੇ ਸਹਿਮਤੀ ਜਤਾਈ ਸੀ। -ਪੀਟੀਆਈ
Advertisement
Advertisement
×