ਕੈਨੇਡਾ: ਬੇਰੁਜ਼ਗਾਰੀ ਕਾਰਨ ਪੱਕਾ ਦੇ ਅਕਾਸ਼ਦੀਪ ਵੱਲੋਂ ਖ਼ੁਦਕੁਸ਼ੀ
ਇਥੋਂ ਨੇੜਲੇ ਪਿੰਡ ਪੱਕਾ ਦੇ 22 ਸਾਲਾ ਅਕਾਸ਼ਦੀਪ ਸਿੰਘ ਨੇ ਕੈਨੇਡਾ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਅਕਾਸ਼ਦੀਪ ਦੇ ਸਾਥੀਆਂ ਅਨੁਸਾਰ ਉਹ ਕੁੱਝ ਦਿਨਾਂ ਤੋਂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਕੈਨੇਡਾ ਪੁਲੀਸ ਨੇ ਉਸ ਦੀ ਦੇਹ ਆਪਣੇ ਕਬਜ਼ੇ ’ਚ ਲੈ...
Advertisement
ਇਥੋਂ ਨੇੜਲੇ ਪਿੰਡ ਪੱਕਾ ਦੇ 22 ਸਾਲਾ ਅਕਾਸ਼ਦੀਪ ਸਿੰਘ ਨੇ ਕੈਨੇਡਾ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਅਕਾਸ਼ਦੀਪ ਦੇ ਸਾਥੀਆਂ ਅਨੁਸਾਰ ਉਹ ਕੁੱਝ ਦਿਨਾਂ ਤੋਂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। ਕੈਨੇਡਾ ਪੁਲੀਸ ਨੇ ਉਸ ਦੀ ਦੇਹ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬੀਆਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਅਕਾਸ਼ਦੀਪ ਦੇ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਇੱਕ ਰਾਤ ਪਹਿਲਾਂ ਹੀ ਉਸ ਨੇ ਆਪਣੇ ਭਰਾ ਨਾਲ ਗੱਲਬਾਤ ਕੀਤੀ ਪਰ ਸਵੇਰੇ ਉਨ੍ਹਾਂ ਨੂੰ ਇਹ ਦੁਖਦਾਈ ਖਬਰ ਮਿਲ ਗਈ। ਅਕਾਸ਼ਦੀਪ ਦੇ ਰਿਸ਼ਤੇਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਬਰੈਂਪਟਨ ਰਹਿੰਦਾ ਸੀ। ਕੁਝ ਦਿਨ ਪਹਿਲਾਂ ਹੀ ਉਹ ਕੈਲਗਰੀ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਕਾਰਨ ਉਸ ਨੇ ਇਹ ਕਦਮ ਚੁੱਕਿਆ।
Advertisement
Advertisement
×